1ਚੰਡੀਗੜ  : ਨਵਜੋਤ ਸਿੰਘ ਸਿੱਧੂ, ਬੈਂਸ ਭਰਾਵਾਂ ਅਤੇ ਪ੍ਰਗਟ ਸਿੰਘ ਨੇ ‘ਆਵਾਜ਼-ਏ-ਪੰਜਾਬ’ ਨਾਮਕ ਨਵਾਂ ਫਰੰਟ ਬਣਾਇਆ ਹੈ।
ਦੱਸਣਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ਅਤੇ ਪ੍ਰਗਟ ਸਿੰਘ ਵਲੋਂ ਇਕ ਪੋਸਟਰ ਸੋਸ਼ਲ ਵੈਬਸਾਈਟ ਫੇਸਬੁੱਕ ‘ਤੇ ਅਪਲੋਡ ਕੀਤਾ ਗਿਆ ਹੈ, ਜਿਸ ਵਿਚ ਪ੍ਰਗਟ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਬੈਂਸ ਭਰਾ ਚਾਰੋਂ ਨਜ਼ਰ ਆ ਰਹੇ ਹਨ। ਇਸ ਪੋਸਟਰ ਦੇ ਉਤੇ ‘ਆਵਾਜ਼-ਏ-ਪੰਜਾਬ’ ਲਿਖਿਆ ਹੋਇਆ ਹੈ, ਜਿਸ ਨੂੰ ਪੰਜਾਬ ਵਿਚ ਚੌਥੇ ਫਰੰਟ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਸੂਤਰਾਂ ਦਾ ਕਹਿਣਾ ਹੈ ਕਿ ਇਸ ਫਰੰਟ ਵਿਚ ਕਾਂਗਰਸ ਤੋਂ ਅਲੱਗ ਹੋਏ ਜਗਮੀਤ ਬਰਾੜ ਤੋਂ ਇਲਾਵਾ ‘ਆਪ’ ਐਮ.ਪੀ ਧਰਮਵੀਰ ਗਾਂਧੀ, ‘ਆਪ’ ਦੇ ਹਟਾਏ ਗਏ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੀ ਨਾਲ ਆ ਸਕਦੇ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਆਗੂ ਇਕ ਫਰੰਟ ‘ਤੇ ਇਕੱਠੇ ਹੁੰਦੇ ਹਨ ਤਾਂ ਇਹ ਨਾ ਕੇਵਲ ਆਮ ਆਦਮੀ ਪਾਰਟੀ ਲਈ ਬਲਕਿ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਬਲਕਿ ਕਾਂਗਰਸ ਲਈ ਵੀ ਇਕ ਚੁਣੌਤੀ ਹੋ ਸਕਦੀ ਹੈ।

LEAVE A REPLY