5ਪੇਮਾ ਨੇ ਮਾਨ ਦਾ ਪੁਤਲਾ ਫੂਕਿਆ
ਜਲੰਧਰ  ; ਬੀਤੇ ਕੱਲ ਬੱਸੀ ਪਠਾਣਾ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ਦੌਰਾਨ ਪਾਰਟੀ ਦੇ ਐਮ.ਪੀ ਭਗਵੰਤ ਮਾਨ ਵਲੋਂ ਕੀਤੀ ਗਈ ਬਦਸਲੂਕੀ ਦੇ ਵਿਰੋਧ ਵਿਚ ਅੱਜ ਮੀਡੀਆ ਦਾ ਹੱਬ ਸਮਝੇ ਜਾਂਦੇ ਜਲੰਧਰ ਵਿਖੇ ਪੱਤਰਕਾਰਾਂ ਦੇ ਇਕ ਵੱਡੇ ਇਕੱਠ ਨੇ ਭਗਵੰਤ ਮਾਨ ਦੇ ਪੁਤਲੇ ਵਿਚ ਸ਼ਰਾਬ ਦੀਆਂ ਬੋਲਤਾਂ ਪਾ ਕੇ ਫੂਕਿਆ।
ਪੇਮਾ ਦੇ ਪ੍ਰਧਾਨ ਸੁਰਿੰਦਰਪਾਲ ਦੀ ਅਗਵਾਈ ਵਿਚ ਸਰਕਟ ਹਾਊਸ ਵਿਚ ਵੱਡਾ ਇਕੱਠ ਕੀਤਾ ਗਿਆ। ਬਾਅਦ ਵਿਚ ਭਗਵੰਤ ਮਾਨ ਦੇ ਪੁਤਲੇ ਨਾਲ ਅਰਥੀ ਕੱਢੀ ਗਈ ਅਤੇ ਪੰਜਾਬ ਪ੍ਰੈਸ ਕਲੱਬ ਦੇ ਬਾਹਰ ਉਸ ਦਾ ਪੁਤਲਾ ਫੂਕਿਆ। ਇਸ ਮੌਕੇ ਪੱਤਰਕਾਰਾਂ ਵਲੋਂ ਮਾਨ ਦੇ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਅਤੇ ਉਸ ਦੀ ਮੀਡੀਆ ਕਵਰੇਜ ਦਾ ਬਾਈਕਾਟ ਕਰਨ ਦਾ ਸੱਦਾ ਵੀ ਦਿੱਤਾ ਗਿਆ।
ਉਧਰ ਦੂਜੇ ਪਾਸੇ ਪੰਜਾਬ ਪ੍ਰੈਸ ਕਲੱਬ ਦੇ ਮੈਂਬਰਾਂ ਦੀ ਹੰਗਾਮੀ ਮੀਟਿੰਗ ਪ੍ਰਧਾਨ ਮੇਜਰ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਭਗਵੰਤ ਮਾਨ ਵਲੋਂ ਪੱਤਰਕਾਰਾਂ ਨਾਲ ਬਦਸਲੂਕੀ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਮੀਟਿੰਗ ਵਿਚ ਪਾਸ ਮਤਿਆਂ ਵਿਚ ਭਗਵੰਤ ਮਾਨ ਦੀ ਕਵਰੇਜ ਦਾ ਬਾਈਕਾਟ, ਮਾਨ ਖਿਲਾਫ਼ ਐਫ.ਆਈ.ਆਰ ਦਰਜ ਕਰਨ, ਆਮ ਆਦਮੀ ਪਾਰਟੀ ਹਾਈਕਮਾਂਡ ਨੂੰ ਇਸ ਮਾਮਲੇ ਵਿਚ ਸਪਸ਼ਟੀਕਰਨ ਦੇਣਾ ਸ਼ਾਮਿਲ ਸਨ।
ਇਥੇ ਇਹ ਗੱਲ ਵਰਣਨਯੋਗ ਹੈ ਕਿ ਚੰਡੀਗੜ ਪ੍ਰੈਸ ਕਲੱਬ ਵੀ ਭਗਵੰਤ ਮਾਨ ਦੇ ਮੁਕੰਮਲ ਬਾਈਕਾਟ ਕਰਨ ਦਾ ਫੈਸਲਾ ਕਰ ਚੁੱਕੀ ਹੈ।

LEAVE A REPLY