2ਇਸਲਾਮਾਬਾਦ : ਪਾਕਿਸਤਾਨ ਦੇ ਪੇਸ਼ਾਵਰ ਅਤੇ ਮਰਦਾਨ ਵਿਚ ਹੋਏ ਵੱਖ-ਵੱਖ ਧਮਾਕਿਆਂ ਵਿਚ 11 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 40 ਦੇ ਕਰੀਬ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਗੋਲਾ-ਬਾਰੂਦ ਨਾਲ ਲੈਸ ਅੱਤਵਾਦੀਆਂ ਨੇ ਪਹਿਲਾਂ ਪੇਸ਼ਾਵਰ ਦੀ ਕ੍ਰਿਚਨ ਕਾਲੌਨੀ ਨੂੰ ਨਿਸ਼ਾਨਾ ਬਣਾਇਆ। ਇਥੇ ਕੀਤੇ ਗਏ ਧਮਾਕੇ ਵਿਚ ਇਕ ਨਾਗਰਿਕ ਦੀ ਮੌਤ ਹੋ ਗਈ, ਜਦੋਂ ਕਿ ਸੁਰੱਖਿਆ ਬਲਾਂ ਨੇ ਇਥੇ ਦੋ ਅੱਤਵਾਦੀਆਂ ਨੂੰ ਮੁਕਾਬਲੇ ਦੌਰਾਨ ਮਾਰ ਮੁਕਾਇਆ।
ਇਸ ਤੋਂ ਇਕ ਘੰਟੇ ਬਾਅਦ ਹੀ ਮਰਦਾਨ ਵਿਚ ਦੋ ਧਮਾਕੇ ਹੋਏ, ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ। ਸੁਰੱਖਿਆ ਬਲਾਂ ਨੇ ਚਾਰ ਆਤਮਘਾਤੀਆਂ ਨੂੰ ਮਾਰ ਦਿੱਤਾ। ਤਾਲਿਬਾਨ ਨਾਲ ਸਬੰਧਤ ਜਅਤੁਲ ਅਹਰਾਰ ਨੇ ਇਹਨਾਂ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ।
ਇਸ ਦੌਰਾਨ ਪੁਲਿਸ ਨੇ ਧਮਾਕਿਆਂ ਤੋਂ ਬਾਅਦ ਸ਼ਹਿਰ ਵਿਚ ਨਾਕੇਬੰਦੀ ਕਰ ਦਿੱਤੀ ਹੈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

LEAVE A REPLY