3ਅੰਮ੍ਰਿਤਸਰ: ਭਾਰਤ-ਪਾਕਿ ਅਟਾਰੀ ਸਰਹੱਦ ਤੋਂ ਇੱਕ ਸ਼ੱਕੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਾਕਿਸਤਾਨ ਤੋਂ ਭਾਰਤ ਪਰਤੇ ਇਸ ਨੌਜਵਾਨ ‘ਤੇ ਸ਼ੱਕ ਹੋਣ ਮਗਰੋਂ ਜਦ ਜਾਂਚ ਕੀਤੀ ਗਈ ਤਾਂ ਇਸ ਕੋਲੋਂ ਅੱਤਵਾਦੀ ਜਥੇਬੰਦੀ ਹਿਜ਼ਬੁਲ ਮੁਜ਼ਾਹਿਦੀਨ ਦਾ ਬਿੱਲਾ ਮਿਲਿਆ। ਇਸ ਨੌਜਵਾਨ ਦੀ ਪਹਿਚਾਣ ਕਸ਼ਮੀਰ ਦੇ ਰਹਿਣ ਵਾਲੇ 24 ਸਾਲਾ ਹਿਲਾਲ ਅਹਿਮਦ ਵਜੋਂ ਹੋਈ ਹੈ। ਫਿਲਹਾਲ ਸੁਰੱਖਿਆ ਏਜੰਸੀਆਂ ਇਸ ਤੋਂ ਪੁੱਛਗਿੱਛ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹਿਲਾਲ ਕਰੀਬ 8-10 ਦਿਨ ਪਹਿਲਾਂ ਹੀ ਪਾਕਿਸਤਾਨ ਗਿਆ ਸੀ ਤੇ ਕੱਲ੍ਹ ਵਾਪਸ ਪਰਤ ਰਿਹਾ ਸੀ।
ਅਧਿਕਾਰੀਆਂ ਮੁਤਾਬਕ ਹਿਲਾਲ ਅਹਿਮਦ ਅਟਾਰੀ ਸਰਹੱਦ ਦੀ ਚੈੱਕ ਪੋਸਟ ‘ਤੇ ਕਸਟਮ ਏਰੀਆ ‘ਚ ਆਮ ਚੈਕਿੰਗ ਲਈ ਦਾਖਲ ਹੋਇਆ। ਉਹ ਕੁੱਝ ਘਬਰਾਇਆ ਲੱਗ ਰਿਹਾ ਸੀ। ਜਦ ਅਧਿਕਾਰੀਆਂ ਨੇ ਉਸ ਨੂੰ ਸਧਾਰਨ ਸਵਾਲ ਪੁੱਛੇ ਤਾਂ ਉਸ ਦੇ ਰਵੱਈਏ ‘ਤੇ ਸ਼ੱਕ ਹੋਣ ਲੱਗਾ। ਇਸ ‘ਤੇ ਉਸ ਦੇ ਸਮਾਨ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਸਮਾਨ ‘ਚੋਂ ਅੱਤਵਾਦੀ ਜਥੇਬੰਦੀ ਹਿਜ਼ਬੁਲ ਮੁਜ਼ਾਹਿਦੀਨ ਦਾ ਬਿੱਲਾ ਬਰਾਮਦ ਕੀਤਾ ਗਿਆ।
ਇਸ ‘ਤੇ ਕਸਟਮ ਅਧਿਕਾਰੀਆਂ ਨੇ ਤੁਰੰਤ ਹਿਲਾਲ ਨੂੰ ਹਿਰਾਸਤ ‘ਚ ਲੈ ਲਿਆ। ਇੰਟੈਲੀਜੈਂਸ ਅਧਿਕਾਰੀਆਂ ਨੂੰ ਉਸੇ ਵੇਲੇ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਤੇ ਪੁੱਛਗਿੱਛ ਲਈ ਹਿਲਾਲ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ ਗਿਆ। ਫਿਲਾਹਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY