6ਨਵੀਂ ਦਿੱਲੀ :  ਭਾਰਤੀ ਜਨਤਾ ਪਾਰਟੀ ਨੇ ਦਿੱਲੀ ਸਰਕਾਰ ‘ਤੇ ਮਹਿਲਾ ਸੁਰੱਖਿਆ ਅਤੇ ਸੁਸ਼ਾਸ਼ਨ ਵਰਗੇ ਅਨੇਕ ਮਾਮਲਿਆਂ ‘ਚ ਜਨਤਾ ਨਾਲ ਧੋਖੇਬਾਜ਼ੀ ਕਰਨ ਦਾ ਦੋਸ਼ ਲਗਾਉਂਦੇ ਹੋਏ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਚੁੱਕਣ ਵਾਲੇ ਸਮਾਜਸੇਵੀ ਅੰਨਾ ਹਜ਼ਾਰੇ ਨਾਲ ਆਮ ਆਦਮੀ ਪਾਰਟੀ (ਆਪ) ਵਲੋਂ ਰਾਜਨੀਤਕ ਹਲਕੇ ‘ਚ ਫੈਲਾਈ ਜਾ ਰਹੀ ਗੰਦਗੀ ‘ਤੇ ਜੰਤਰ-ਮੰਤਰ ਤੋਂ ਲੋਕਾਂ ਨੂੰ ਸੰਬੋਧਿਤ ਕਰਨ ਦੀ ਅਪੀਲ ਕੀਤੀ ਹੈ।
ਅੰਨਾ ਲਈ ਲਿਖਿਆ ਦੋ ਪੰਨਿਆਂ ਦਾ ਖਤ
ਭਾਜਪਾ ਦੇ ਦਿੱਲੀ ਇਕਾਈ ਦੇ ਪ੍ਰਧਾਨ ਸਤੀਸ਼ ਉਪਾਧਿਆਏ ਨੇ ਹਜ਼ਾਰੇ ਨੂੰ ਦੋ ਪੰਨਿਆਂ ਦਾ ਖਤ ਲਿਖ ਕੇ ਕਿਹਾ ਕਿ ਕਿਸ ਤਰ੍ਹਾਂ ਨਾਲ ਉਨ੍ਹਾਂ ਕਾਰਨ ਹੀ ਲੋਕਾਂ ਨੇ ਆਪ ਦੇ ਸੰਯੋਜਕ ਅਤੇ ਦਿੱਲੀ ਦੇ ਮੁੱਖ-ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਭਰੋਸਾ ਕੀਤਾ। ਖਤ ‘ਚ ਕਿਹਾ ਗਿਆ ਹੈ ਕਿ ਕਿਉਂਕਿ ਉਹ ਤੁਹਾਡੇ ਨਜ਼ਦੀਕੀ ਸਹਿਯੋਗੀ ਰਹੇ ਹਨ ਇਸ ਲਈ ਲੋਕਾਂ ਨੇ ਵਿਸ਼ਵਾਸ਼ ਕੀਤਾ ਕਿ ਕੇਜਰੀਵਾਲ ਉੱਚੇ ਆਦਰਸ਼ਾਂ ਨਾਲ ਅੱਗੇ ਵਧਣਗੇ ਅਤੇ ਰਾਜਨੀਤੀ ‘ਚ ਜ਼ਰੂਰੀ ਬਦਲਾਅ ਵੀ ਲਿਆਉਣਗੇ।
ਹਜ਼ਾਰੇ ਨੂੰ ਜੰਤਰ-ਮੰਤਰ ਤੋਂ ਲੋਕਾਂ ਨੂੰ ਸੰਬੋਧਿਤ ਕਰਨ ਦੀ ਮੰਗ
ਉਪਾਧਿਆਏ ਨੇ ਕੇਜਰੀਵਾਲ ਸਰਕਾਰ ਨੂੰ ਅਨੇਕ ਮਾਮਲਿਆਂ ‘ਚ ਅਸਫਲ ਰਹਿਣ ਦਾ ਦੋਸ਼ ਲਗਾਉਂਦੇ ਹੋਏ ਅੰਨਾ ਨੂੰ ਕਿਹਾ ਕਿ ਜਿਸ ਤਰ੍ਹਾਂ ਨਾਲ ਤੁਸੀਂ ਲੋਕਾਂ ਦਾ ਮਾਰਗ ਦਰਸ਼ਨ ਕੀਤਾ ਹੈ ਉਸੇ ਤਰ੍ਹਾਂ ਨਾਲ ਦਿੱਲੀ ਸਰਕਾਰ ਦੇ ਕੰਮ-ਕਾਰ ਬਾਰੇ ਜੰਤਰ-ਮੰਤਰ ਤੋਂ ਲੋਕਾਂ ਨੂੰ ਸੰਬੋਧਿਤ ਕਰਨ। ਉਨ੍ਹਾਂ ਕੇਜਰੀਵਾਲ ਨੂੰ ਲੈ ਕੇ ਕੱਲ੍ਹ ਅੰਨਾ ਦੀ ਟਿੱਪਣੀ ‘ਤੇ ਕਿਹਾ ਕਿ ਕੇਜਰੀਵਾਲ ਦੇ ਕਾਰਜਕਾਲ ਦੌਰਾਨ ਦਿੱਲੀ ਦੀਆਂ ਘਟਨਾਵਾਂ ‘ਤੇ ਤੁਹਾਡੀ ਪਹਿਲੀ ਪ੍ਰਤੀਕਿਰਿਆ ਵੇਖੀ ਅਤੇ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਪੂਰਾ ਨਹੀਂ ਹੈ। ਜ਼ਿਕਰਯੋਗ ਹੈ ਕਿ ਹਜ਼ਾਰੇ ਨੇ ਕਿਹਾ ਸੀ ਕਿ ਕੇਜਰੀਵਾਲ ਨੂੰ ਲੈ ਕੇ ਉਨ੍ਹਾਂ ਨੂੰ ਜੋ ਉਮੀਦਾਂ ਸਨ ਉਹ ਖਤਮ ਹੋ ਗਈਆਂ ਹਨ।

LEAVE A REPLY