4ਯਾਰਕਟਨ :  ਕੈਨੇਡਾ ਦੇ ਕੁਦਰਤੀ ਵਸੀਲਿਆਂ ਬਾਰੇ ਵਿਭਾਗ ਦਾ ਕਹਿਣਾ ਹੈ ਕਿ ਸੋਮਵਾਰ ਤੜਕੇ ਦੱਖਣ-ਪੂਰਬੀ ਸਸਚੈਕਵਨ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਵਿਭਾਗ ਮੁਤਾਬਕ ਭੂਚਾਲ ਦੇ ਇਹ ਝਟਕੇ ਦੇ ਯਾਕਰਟਨ ਸ਼ਹਿਰ ਤੋਂ 32 ਕਿਲੋਮੀਟਰ ਦੂਰ ਦੇ ਇਲਾਕੇ ‘ਚ ਸੋਮਵਾਰ ਸਵੇਰੇ 4.40 ਵਜੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਭੂਚਲਾ ਦੀ ਤੀਬਰਤਾ 3.8 ਸੀ ਅਤੇ ਇਸ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਇਸ ਬਾਰੇ ਜਾਣਕਾਰੀ ਦਿੰਦਿਆਂ ਭੂਚਾਲ ਵਿਗਿਆਨੀ ਮਿਸ਼ੇਲ ਕੋਲਾਜ ਨੇ ਦੱਸਿਆ ਕਿ ਭੂਚਾਲ ਦੀ ਡੂੰਘਾਈ ਬਹੁਤ ਘੱਟ ਸੀ, ਜਿਸ ਕਾਰਨ ਇਸ ਦਾ ਬਹੁਤ ਅਸਰ ਨਹੀਂ ਪਿਆ।

LEAVE A REPLY