8ਜੀਂਦ :  ਜੀਂਦ ਦੇ ਹਾਂਸੀ ਰੋਡ ‘ਤੇ ਸੋਮਵਾਰ ਨੂੰ ਹੋਏ ਸੜਕ ਦੁਰਘਟਨਾ ਨੂੰ ਦੇਖ ਕੇ ਰੁਕੇ ਸੀ. ਬੀ. ਆਈ. ਦੇ ਸੀਨੀਅਰ ਜੱਜ ਵੱਲੋਂ 102 ਨੰਬਰ ‘ਤੇ ਐਂਬੁਲੇਂਸ ਲਈ ਫੋਨ ਕਰਨ ‘ਤੇ ਜਵਾਬ ਨਾ ਮਿਲਣ ਦੇ ਮਾਮਲੇ ‘ਚ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਸਿਹਤ ਡਾਇਰੈਕਟਰ ਜਨਰਲ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਵਿਜ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿਹਤ ਡਾਇਰੈਕਟਰ ਜਨਰਲ ਨੂੰ ਅਗਲੇ ਤਿੰਨ ਦਿਨਾਂ ‘ਚ ਆਪਣੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਪਿੰਡ ਇਕੱਸ ਦੇ ਨੇੜੇ ਸੋਮਵਾਰ ਦੁਪਹਿਰ ਨੂੰ ਨੈਨੋ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ ਸੀ। ਪੰਚਕੁਲਾ ਸੀ. ਬੀ. ਆਈ. ਦੇ ਸੀਨੀਅਰ ਜੱਜ ਜਗਦੀਪ ਲੋਹਾਨ ਉਥੋਂ ਗੁਜ਼ਰ ਰਹੇ ਸਨ ਅਤੇ ਉਨ੍ਹਾਂ ਨੇ ਦੁਰਘਟਨਾ ਨੂੰ ਦੇਖ ਕੇ ਗੱਡੀ ਰੋਕ ਲਈ। ਉਨ੍ਹਾਂ ਨੇ ਸਹਾਇਤਾ ਲਈ 4 ਵਾਰ 102 ਨੰਬਰ ‘ਤੇ ਐਂਬੁਲੇਂਸ ਲਈ ਫੋਨ ਕੀਤਾ ਪਰ ਕੋਈ ਸਹੀਂ ਜਵਾਬ ਨਹੀਂ ਮਿਲਿਆ। ਜਾਂਚ ਅਧਿਕਾਰੀ ਰਣਬੀਰ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਹਿਚਾਨ ਹੋ ਗਈ ਹੈ, ਜਦਕਿ ਗੰਭੀਰ ਰੂਪ ਨਾਲ ਜ਼ਖਮੀ ਹੋਏ ਬੱਚੇ ਦੀ ਪੀ. ਜੀ. ਆਈ. ‘ਚ ਇਲਾਜ ਦੌਰਾਨ ਮੌਤ ਹੋ ਗਈ।

LEAVE A REPLY