7-copyਜਲੰਧਰ – ਸੂਬਾ ਕਾਂਗਰਸ ਦੇ ਉਪ ਪ੍ਰਧਾਨ ਹੰਸ ਰਾਜ ਹੰਸ ਨੇ ਕਿਹਾ ਕਿ ਦਲਿਤ ਸਿਆਸਤ ‘ਤੇ 2-3 ਪਰਿਵਾਰਾਂ ਨੇ ਹੀ ਕਬਜ਼ਾ ਕੀਤਾ ਹੋਇਆ ਹੈ ਤੇ ਪਰਿਵਾਰਵਾਦ ਤੇ ਵੰਸ਼ਵਾਦ ਦੀ ਵਰ੍ਹਿਆਂ ਪੁਰਾਣੀ ਚੱਲੀ ਆ ਰਹੀ ਇਸ ਰੀਤ ਕਾਰਨ ਕਾਂਗਰਸ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਹੰਸ ਨੇ ਕਿਹਾ ਕਿ ਦਲਿਤ ਪਰਿਵਾਰ ਕਿਸੇ ਨਵੇਂ ਚਿਹਰੇ ਨੂੰ ਸਿਆਸਤ ਵਿਚ ਅੱਗੇ ਨਹੀਂ ਆਉਣ ਦਿੰਦੇ। ਉਨ੍ਹਾਂ ਕਿਹਾ ਕਿ ਹਾਈਕਮਾਨ ਨੇ ਮੈਨੂੰ ਸਾਰੀਆਂ ਦਲਿਤ ਬਰਾਦਰੀਆਂ ਨੂੰ ਇਕਜੁਟ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ ਪਰ ਸਮਾਜ ਤਾਂ ਹੀ ਜੁੜੇਗਾ ਜਦੋਂ ਸਾਰਿਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲੇਗਾ। ਸੂਬੇ ਭਰ ਵਿਚ ਅਨੇਕਾਂ ਅਜਿਹੇ ਦਲਿਤ ਆਗੂ ਹਨ, ਜਿਨ੍ਹਾਂ ਵਿਚ ਕਾਬਲੀਅਤ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਚੋਣਾਂ ਲੜਨ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਉਕਤ ਵੱਡੇ ਆਗੂ ਇਹ ਕੂੜ ਪ੍ਰਚਾਰ ਕਰ ਰਹੇ ਹਨ ਕਿ ਹੰਸ ਖਲਨਾਇਕ ਦੀ ਭੂਮਿਕਾ ਅਦਾ ਕਰ ਰਿਹਾ ਹੈ, ਜਦੋਂਕਿ ਮੈਂ ਕਾਂਗਰਸ ਵਿਚ ਖਲਨਾਇਕ ਨਹੀਂ, ਸਗੋਂ ਨਾਇਕ ਦਾ ਰੋਲ ਅਦਾ ਕਰ ਰਿਹਾ ਹਾਂ ਕਿਉਂਕਿ ਹੰਸ ਦਾ ਕੰਮ ਹੀ ਹੁੰਦਾ ਹੈ ਕਿ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇ। ਹੰਸ ਨੇ ਕਿਹਾ ਕਿ ਚੰਡੀਗੜ੍ਹ ਵਿਚ ਹੋਏ ਦਲਿਤ ਸੰਮੇਲਨ ਵਿਚ ਕੁਝ ਆਗੂਆਂ ਨੇ ਆਪਣੀ ਸਿਆਸਤ ਚਮਕਾਉਣ ਦਾ ਪਲੇਟਫਾਰਮ ਬਣਾ ਲਿਆ ਸੀ, ਜੋ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਇਆ ਤੇ ਮੈਂ ਆਪਣਾ ਵਿਰੋਧ ਖੁੱਲ੍ਹ ਕੇ ਜ਼ਾਹਿਰ ਕਰ ਦਿੱਤਾ। ਹੰਸ ਨੇ ਕਿਹਾ ਕਿ ਮੈਂ ਆਪਣੇ ਸਟੈਂਡ ‘ਤੇ ਕਾਇਮ ਹਾਂ। ਕਾਂਗਰਸ ਦੇ ਮਿਸ਼ਨ 2017 ਨੂੰ ਸਫਲ ਬਣਾਉਣਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਰੂਪ ਵਿਚ ਦੇਖਣਾ ਉਨ੍ਹਾਂ ਦਾ ਇਕੋ-ਇਕ ਸੁਪਨਾ ਹੈ।

LEAVE A REPLY