8ਵੀਏਨਤੀਏਨ  : ਪਾਕਿਸਤਾਨ ‘ਤੇ ਨਵੇਂ ਸਿਰਿਓਂ ਨਿਸ਼ਾਨਾ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਡੇ ਗੁਆਂਢ ‘ਚ ਇਕ ਦੇਸ਼ ਹੈ ਜੋ ਅੱਤਵਾਦ ਪੈਦਾ ਕਰਦਾ ਹੈ ਅਤੇ ਉਸ ਨੂੰ ਬਰਾਮਦ ਵੀ ਕਰਦਾ ਹੈ।
ਇਥੇ ਪੂਰਬੀ ਏਸ਼ੀਆ ਸੰਮੇਲਨ ‘ਚ ਬੋਲਦਿਆਂ ਮੋਦੀ ਨੇ ਕੌਮਾਂਤਰੀ ਭਾਈਚਾਰੇ ਨੂੰ ਕਿਹਾ ਕਿ ਇਸ ਉਕਸਾਉਣ ਵਾਲੇ ਦੇਸ਼ ਨੂੰ ਅਲੱਗ-ਥਲੱਗ ਕਰਨ ਅਤੇ ਉਸ ‘ਤੇ ਪਾਬੰਦੀਆਂ ਲਾਉਣ ਦਾ ਹੁਣ ਸਮਾਂ ਆ ਗਿਆ ਹੈ। ਅੱਤਵਾਦ ਦੀ ਬਰਾਮਦ ਅਤੇ ਕੱਟੜਵਾਦ ਅੱਜ ਸਭ ਤੋਂ ਵੱਡੇ ਖਤਰੇ ਹਨ। ਭਾਰਤ ਨੇ ਇਕ ਹਫਤੇ ਅੰਦਰ ਕਿਸੇ ਕੌਮਾਂਤਰੀ ਸਟੇਜ ਤੋਂ ਦੂਜੀ ਵਾਰ ਪਾਕਿਸਤਾਨ ‘ਤੇ ਹਮਲੇ ਕੀਤੇ ਹਨ। ਚਾਰ ਦਿਨ ਪਹਿਲਾਂ ਹੀ ਮੋਦੀ ਨੇ ਬ੍ਰਿਕਸ ਦੇਸ਼ਾਂ ਨੂੰ ਕਿਹਾ ਸੀ ਕਿ ਅੱਤਵਾਦ ਦਾ ਮੁਕਾਬਲਾ ਕਰਨ ਲਈ ਸਾਂਝੇ ਯਤਨ ਤੇਜ਼ ਕਰਨੇ ਚਾਹੀਦੇ ਹਨ। ਮੋਦੀ ਨੇ ਕਿਹਾ ਕਿ ਭਾਰਤ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਦੀ ਹਮਾਇਤ ਕਰਦਾ ਹੈ ਪਰ ਨਾਲ ਹੀ ਅਸੀਂ ਚਾਹੁੰਦੇ ਹਾਂ ਕਿ ਕੌਮਾਂਤਰੀ ਕਾਨੂੰਨ ਦਾ ਪਾਲਣ ਕੀਤਾ ਜਾਵੇ। ਉਨ੍ਹਾਂ ‘ਐਕਟ ਈਸਟ’ ਨੀਤੀ ਨੂੰ ਤਿੱਖਾ ਕਰਦਿਆਂ ਮਿਆਂਮਾਰ, ਦੱਖਣੀ ਕੋਰੀਆ ਅਤੇ ਲਾਓਸ ਨਾਲ ਭਾਰਤ ਦੇ ਵਿਕਾਸ ਦੀ ਭਾਈਵਾਲੀ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।
ਐੱਨ. ਐੱਸ. ਜੀ ‘ਚ ਭਾਰਤ ਨੂੰ ਓਬਾਮਾ ਨੇ ਦਿੱਤੀ ਹਮਾਇਤ
ਮੋਦੀ ਨੇ ਏਸ਼ੀਆ ਸਿਖਰ ਸੰਮੇਲਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਕੀਤੀ। ਦੋਹਾਂ ਆਗੂਆਂ ਨੇ ਜੰਗੀ ਅਤੇ ਪ੍ਰਮਾਣੂ ਸਹਿਯੋਗ ਵਧਾਉਣ ਦਾ ਸੰਕਲਪ ਲਿਆ। ਓਬਾਮਾ ਨੇ ਇਸ ਮੌਕੇ ‘ਤੇ ਕਿਹਾ ਕਿ ਉਹ ਭਾਰਤ ਨੂੰ ਹਮੇਸ਼ਾ ਹੀ ਆਪਣੇ ਦੋਸਤ ਦੇਸ਼ ਵਜੋਂ ਦੇਖਦੇ ਹਨ। ਉਨ੍ਹਾਂ ਕਿਹਾ ਕਿ ਐੱਨ. ਐੱਸ. ਜੀ. ਵਿਚ ਭਾਰਤ ਦੀ ਮੈਂਬਰੀ ਦੀ ਅਮਰੀਕਾ ਜ਼ੋਰਦਾਰ ਹਮਾਇਤ ਕਰਦਾ ਹੈ। ਓਬਾਮਾ ਨੇ ਮਜ਼ਾਕੀਆ ਅੰਦਾਜ਼ ‘ਚ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਨੇ ਅਜੇ ਤਕ ਤਾਜ ਮਹੱਲ ਨਹੀਂ ਦੇਖਿਆ ਹੈ।

LEAVE A REPLY