2ਨਵੀਂ ਦਿੱਲੀ :  ਦਿੱਲੀ ਯੂਨੀਵਰਸਿਟੀ ‘ਚ ਚੋਣਾਂ ਦਾ ਮੌਸਮ ਹੈ। ਅਜਿਹੇ ‘ਚ ਹਰ ਵਿਦਿਆਰਥੀ ਸੰਘ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਚੋਣਾਂ ‘ਚ ਆਪਣਾ ਦਬਦਬਾ ਬਣਾਉਣਾ ਚਾਹੁੰਦਾ ਹੈ। ਤਾਜ਼ਾ ਮਾਮਲਾ ਇਹ ਹੈ ਕਿ ਦਿੱਲੀ ਯੂਨੀਵਰਸਿਟੀ ਦੀਆਂ ਦੀਵਾਰਾਂ ਅਤੇ ਯੂਨੀਪੋਲਜ਼ ‘ਤੇ ਫਿਲਮ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਪੋਸਟਰਜ਼ ਲੱਗੇ ਹਨ। ਪ੍ਰਿਯੰਕਾ ਚੋਪੜਾ ਦੇ ਪੋਸਟਰਜ਼ ਨਾਲ ਬੈਲੇਟ ਨੰਬਰ 4 ਵੀ ਲਿਖਿਆ ਹੈ।
ਭਗਵੇ ਰੰਗ ‘ਚ ਰੰਗੇ ਇਨ੍ਹਾਂ ਪੋਸਟਰਜ਼ ਨੂੰ ਵਿਦਿਆਰਥੀ ਸੰਘ ਆਈਸਾ ਨੇ ਏ. ਬੀ. ਵੀ. ਪੀ. ਨਾਲ ਜੁੜਿਆ ਹੋਇਆ ਦੇਖਿਆ। ਡੂਸੂ ਚੋਣਾਂ ‘ਚ ਆਈਸਾ ਦੇ ਪ੍ਰਧਾਨਗੀ ਅਹੁਦੇ ਦੀ ਉਮੀਦਵਾਰ ਕੰਵਲਪ੍ਰੀਤ ਕੌਰ ਨੇ ਕਿਹਾ ਕਿ ਇਕ ਵੱਡੀ ਫਿਲਮ ਅਦਾਕਾਰਾ ਦੇ ਚਿਹਰੇ ਦੀ ਚੋਣ ਪੋਸਟਰ ‘ਚ ਬਿਨਾਂ ਉਸ ਦੀ ਸਹਿਮਤੀ ਤੋਂ ਵਰਤੋਂ ਕਰਨਾ ਸ਼ਰਮਨਾਕ ਅਤੇ ਗੈਰ-ਕਾਨੂੰਨੀ ਹੈ। ਕੰਵਲਪ੍ਰੀਤ ਕੌਰ ਨੇ ਕਿਹਾ ਕਿ ਚੋਣ ਪ੍ਰਚਾਰ ‘ਚ ਏ. ਬੀ. ਵੀ. ਪੀ. ਦਾ ਇਹ ਹੱਥਕੰਡਾ ਦਰਸਾਉਂਦਾ ਹੈ ਕਿ ਉਨ੍ਹਾਂ ਕੋਲ ਚੋਣਾਂ ‘ਚ ਕੋਈ ਮੁੱਦਾ ਨਹੀਂ ਬਚਿਆ ਹੈ, ਇਸ ਲਈ ਇਹ ਇਸ ਤਰ੍ਹਾਂ ਦੇ ਟ੍ਰਿਕਸ ਅਪਣਾ ਰਹੇ ਹਨ।

LEAVE A REPLY