6ਅਹਿਮਦਾਬਾਦ :  ਪਾਕਿਸਤਾਨ ਸਮੁੰਦਰੀ ਸੁੱਖਿਆ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕੱਛ ਜ਼ਿਲ੍ਹੇ ‘ਚ ਜਾਖਟ ਤੱਟ ‘ਤੇ ਅਰਬ ਸਾਗਰ ‘ਚ 6 ਭਾਰਤੀ ਮਛੇਰਿਆਂ ਨੂੰ ਫੱੜ ਕੇ ਉਨ੍ਹਾਂ ਦੀ ਕਿਸ਼ਤੀ ਜਬਤ ਕਰ ਲਈ। ‘ਨੈਸ਼ਨਲ ਫਿਸ਼ਵਰਕਜ਼ ਫੋਰਮ’ ਦੇ ਸਕੱਤਰ ਮਨੀਸ਼ ਲੋਧਾਰੀ ਨੇ ਕਿਹਾ ਕਿ ਓਖਾ ਤੱਟ ਤੋਂ ਰਵਾਨਾ ਹੋਏ ਮਛੇਰਿਆਂ ਨੂੰ ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ ਨੇ ਕੌਮਾਂਤਰੀ ਸਮੁੰਦਰੀ ਸੀਮਾ ਦੇ ਨੇੜੇ ਫੜਿਆ। ਉਨ੍ਹਾਂ ਨੇ ਕਿਹਾ ਉਹ ‘ਨਵ ਦੁਰਗਾ’ ਨਾਂ ਦੀ ਕਿਸ਼ਤੀ ‘ਚ ਸਵਾਰ ਸਨ ਅਤੇ ਉਹ ਜੂਨਾਗੜ੍ਹ ਜ਼ਿਲ੍ਹੇ ਦੇ ਮੰਗੋਲ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਕਿਸ਼ਤੀ ਵੀ ਜ਼ਬਤ ਕਰ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ 15 ਅਗਸਤ ਨੂੰ ਨਵਾਂ ਮੱਛੀ ਪੱਧਰ ਸ਼ੁਰੂ ਹੋਣ ਦੇ ਬਾਅਦ ਸਮੁੰਦਰੀ ਸੀਮਾ ਸੁਰੱਖਿਆ ਅਧਿਕਾਰੀਆਂ ਵਲੋਂ ਇਸ ਤਰ੍ਹਾਂ ਦੀ ਪਹਿਲੀ ਕਾਰਵਾਈ ਹੈ।

LEAVE A REPLY