10ਜੈਪੁਰ : ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਨੇ ਵੀਰਵਾਰ ਨੂੰ ਕਿਹਾ ਹੈ ਕਿ ਬੇਟੀਆਂ ਨੂੰ ਅੱਗੇ ਵਧਣ ਦੇ ਮੌਕੇ ਮੁੱਹਈਆ ਕਰਵਾਏ ਜਾਣੇ ਚਾਹੀਦੇ ਹਨ ਤਾਂ ਕਿ ਉਹ ਵੱਖ-ਵੱਖ ਖੇਤਰਾਂ ‘ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਕੇ ਸਮਾਜ ਅਤੇ ਰਾਸ਼ਟਰ ਦੀ ਸੇਵਾ ਕਰ ਸਕਣ। ਰਾਜਪਾਲ ਨੇ ‘ਵੇਦਾਂ ਵਿਚ ਸ਼ਕਤੀ ਤੱਤ’ ਵਿਸ਼ੇ ‘ਤੇ ਆਯੋਜਿਤ ਕੌਮਾਂਤਰੀ ਸੈਮੀਨਾਰ ਅਤੇ ਵੈਦਿਕ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਨਾਲ ਜੁੜਨ ਦੇ ਲਈ ਸੰਸਕ੍ਰਿਤ ਨਾਲ ਜੁੜਨਾ ਹੋਵੇਗਾ।
ਸੰਸਕ੍ਰਿਤ ਦਾ ਵਿਆਕਰਨ ਆਪਣੇ ਆਪ ‘ਚ ਪੂਰਾ ਹੈ। ਇਸ ਨੂੰ ਬੋਲਣ ਅਤੇ ਸਮਝਣ ਲਈ ਥੋੜੀ ਜਿਹੀ ਕੋਸ਼ਿਸ਼ ਦੀ ਲੋੜ ਹੈ। ਸਿੰਘ ਨੇ ਕਿਹਾ ਕਿ ਵੇਦਾਂ ‘ਚ ਸ਼ਕਤੀ ਹੈ। ਉਨ੍ਹਾਂ ਨੇ ਕਿਹਾ ਕਿ ਸੰਸਕ੍ਰਿਤ ਵਿਦਵਾਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਵੇਦਾਂ ਦਾ ਡੂੰਘਾ ਸਿਮਰਨ ਕਰਨ ਦੇ ਬਾਅਦ ਇਸ ਨੂੰ ਲੋਕਾਂ ਨੂੰ ਸਮਝਾਉਣ। ਪ੍ਰੋਗਰਾਮ ‘ਚ ਮੌਜੂਦ ਉੱਚ ਸਿੱਖਿਆ ਮੰਤਰੀ ਕਾਲੀਚਰਨ ਸਰਫਰਾਜ਼ ਨੇ ਕਿਹਾ ਕਿ ਅੱਜ ਵਿਗਿਆਨ ਦਾ ਦੌਰ ਹੈ। ਲੋਕਾਂ ਨੂੰ ਮਨੁੱਖੀ ਤੱਤਾਂ ਤੋਂ ਜਾਣੂ ਕਰਵਾਉਣਾ ਹੋਵੇਗਾ ਤਾਂ ਕਿ ਸਮਾਜ ਦਾ ਮਾਣ ਵਧ ਸਕੇ।

LEAVE A REPLY