4ਨਵੀਂ ਦਿੱਲੀ : ਆਈ. ਐੱਸ. ਆਈ. ਐੱਸ. ਅਤੇ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦੇ ਜ਼ਰੀਏ ਕਸ਼ਮੀਰ ਘਾਟੀ ‘ਚ ਨੌਜਵਾਨਾਂ ਨੂੰ ਅੱਤਵਾਦੀ ਬਣਾਉਣ ਵਾਲਿਆਂ ‘ਤੇ ਸ਼ਿੰਕਜਾ ਕੱਸਣ ਦੇ ਲਈ ਭਾਰਤ ਸਰਕਾਰ ਕਈ ਦੇਸ਼ਾਂ ਦੇ ਨਾਲ ਮਿਲ ਕੇ ਇਕ ਮੈਗਾ ਯੋਜਨਾ ਤਿਆਰ ਕਰ ਰਹੀ ਹੈ। ਜਿਹੜੀ ਖਾਸ ਸੋਸ਼ਲ ਮੀਡੀਆ ‘ਤੇ ਇਸ ਕੰਮ ਨੂੰ ਅੰਜ਼ਾਮ ਦੇਣ ਵਾਲਿਆਂ ‘ਤੇ ਸ਼ਿੰਕਜਾ ਕੱਸਣ ਦੇ ਕੰਮ ਆਵੇਗਾ।
ਨੌਜਵਾਨਾਂ ਨੂੰ ਆਨਲਾਈਨ ਅੱਤਵਾਦੀ ਬਣਾਉਣ ਦੇ ਮਾਮਲੇ ‘ਤੇ ਨਜ਼ਰ ਰੱਖਣ ਵਾਲੀ ਭਾਰਤੀ ਖੂਫੀਆ ਜਾਂਚ ਏਜੰਸੀ ਦੇ ਨਾਲ-ਨਾਲ ਐੱਨ. ਆਈ. ਏ., ਸਟੇਟ ਏ. ਟੀ. ਐੱਸ., ਅਮਰੀਕੀ ਜਾਂਚ ਏਜੰਸੀ ਐੱਫ. ਬੀ. ਆਈ. ਜਰਮਨ ਜਾਂਚ ਏਜੰਸੀ ਅਤੇ ਬੰਗਲਾਦੇਸ਼ ਦੀ ਏਜੰਸੀ ਮਿਲ ਕੇ ਇਸ ਪਰੇਸ਼ਾਨੀ ਨਾਲ ਨਜਿੱਠਣ ਦੇ ਲਈ ਤਿਆਰੀ ਕਰ ਰਹੇ ਹਨ।
ਇਹ ਵੱਡਾ ਕਦਮ ਸੋਸ਼ਲ ਮੀਡੀਆ ‘ਤੇ ਅੱਤਵਾਦੀਆਂ ਦੀ ਭਰਤੀ ‘ਤੇ ਰੋਕ ਲਾਉਣ ਦੇ ਲਈ ਚੁੱਕਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਦੇ ਜ਼ਰੀਏ ਹੀ ਆਈ. ਐੱਸ. ਆਈ. ਐੱਸ. ਦੇ ਪ੍ਰਬੰਧਕ ਭਾਰਤ ਦੇ ਨੌਜਵਾਨਾਂ ਨੂੰ ਉਤਸ਼ਾਹਤ ਕਰਦੇ ਹਨ। ਉਹ ਭਾਰਤੀ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਦੇ ਲਈ ਔਰਤਾਂ ਦੀਆਂ ਫੋਟੋਆਂ ਲਾ ਕੇ ਫੇਕ ਆਈ. ਡੀ. ਬਣਾ ਲੈਂਦੇ ਹਨ। ਭਾਰਤ ਅਤੇ ਦੂਜੇ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਦੀ ਆਨਲਾਈਨ ਭਰਤੀ ਕਰਨ ਵਾਲੇ ਗਰੁੱਪ ਨੂੰ ਹਰ ਇਕ ਪੱਧਰ ‘ਤੇ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਸੂਤਰਾਂ ਮੁਤਾਬਕ ਆਈ. ਐੱਸ. ਆਈ. ਐੱਸ. ਦੇ ਅੱਤਵਾਦੀ ਅਤੇ ਪ੍ਰਬੰਧਕ ਭਾਰਤ ਦੇ ਨੌਜਵਾਨਾਂ ਨੂੰ ਭਰਤੀ ਕਰਨ ਦੇ ਲਈ 32 ਤਰੀਕੇ ਦੀਆਂ ਚੈਟਿੰਗ ਐਪਸ ਦਾ ਇਸਤੇਮਾਲ ਕਰਦੇ ਹਨ। ਖੁਫੀਆ ਸੂਤਰਾਂ ਮੁਤਾਬਕ ਆਈ. ਐੱਸ. ਦੇ ਪ੍ਰਬੰਧਕ ਵਾਈਬਰ, ਲਾਈਵ, ਟੈਂਗੋ, ਓਵੋ, ਕਾਕਾਸ ਟਾਲਕ, ਵੋਸ਼ਰ, ਕਿੱਕ, ਚੈਟ ਅੋਨ, ਹਾਈਕ ਜਿੱਹੀਆਂ ਚੈਟਿੰਗ ਐਪਸ ਦੇ ਇਸਤੇਮਲ ਕਰ ਰਹੇ ਹਨ। ਇਨ੍ਹਾਂ ਸਾਰੇ ਚੈਟਿੰਗ ਐਪਸ ਦੇ ਸਰਵਰ ਅਮਰੀਕਾ, ਜਰਮਨੀ, ਆਸਟਰੇਲੀਆ ਅਤੇ ਕੈਨੇਡਾ ‘ਚ ਮੌਜੂਦ ਹਨ।
ਸੂਤਰਾਂ ਦੇ ਮੁਤਾਬਕ ਆਈ. ਐੱਸ. ਦੇ ਲੜਾਕੇ ਇਨ੍ਹਾਂ ਚੈਟਿੰਗ ਐਪਸ ਦੀ ਮਦਦ ਨਾਲ ਸੀਰੀਆ, ਇਰਾਕ ਆਸਟਰੇਲੀਆ, ਫਿਲੀਪੀਨਜ਼, ਅਰਜਨਟੀਨਾ, ਸੁਡਾਨ ਅਤੇ ਕੀਨੀਆ ਜਿਹੇ ਦੇਸ਼ਾਂ ‘ਚ ਬੈਠ ਕੇ ਭਾਰਤ ਦੇ ਨੌਜਵਾਨਾਂ ਨੂੰ ਉਤਸ਼ਾਹਤ ਕਰਦੇ ਹਨ, ਤਾਕਿ ਉਨ੍ਹਾਂ ਨੂੰ ਆਸਾਨੀ ਨਾਲ ਆਈ. ਐੱਸ. ‘ਚ ਸ਼ਾਮਲ ਕੀਤਾ ਜਾ ਸਕੇ। ਆਈ. ਐੱਸ. ਆਈ. ਐੱਸ. ਦੇ ਕੋਲ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਦੇ ਲਈ ਤਿੰਨ ਪੱਧਰਾਂ ਵਾਲੀ ਯੋਜਨਾ ਹੈ। ਇਸ ਕੰਮ ਨੂੰ ਰੋਕਣ ਦੇ ਲਈ ਭਾਰਤ ਐੱਫ. ਬੀ. ਆਈ. ਜਿਹੇ ਵਿਦੇਸ਼ੀ ਜਾਂਚ ਏਜੰਸੀਆਂ ਦੀ ਮਦਦ ਨਾਲ ਅੱਤਵਾਦੀ ਬਣਾਉਣ ਦੇ ਮਿਸ਼ਨ ਨੂੰ ਖਤਮ ਕਰਨ ਦਾ ਨਵੀਂ ਯੋਜਨਾ ਬਣਾਉਣ ‘ਚ ਲੱਗੀਆਂ ਹਨ।
ਸੂਤਰਾਂ ਦੇ ਮੁਤਾਬਕ ਫੇਕ ਆਈ . ਡੀ. ਬਣਾ ਕੇ ਭਾਰਤ ਦੇ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਦਾ ਕੰਮ ਕਰਨ ਵਾਲੀਆਂ ਔਰਤਾਂ ‘ਚ ਫਿਲੀਪੀਨਜ਼ ਤੋਂ ਕੇਰਨ, ਕੀਨੀਆ ਤੋਂ ਅਮੀਨਾ, ਅਰਜਨਟੀਨਾ ਤੋਂ ਫਾਤੀਮਾ ਅਤ ਸ਼੍ਰੀਲੰਕਾ ਹੈ, ਜਿਹੜੀਆਂ ਆਈ. ਐੱਸ. ਦੀਆਂ ਪ੍ਰਬੰਧਕਾਂ ਦੱਸੀਆਂ ਜਾ ਰਹੀਆਂ ਹਨ। ਐੱਨ. ਆਈ. ਏ. ਉਨ੍ਹਾਂ ਚੈਟਿੰਗ ਐਪਸ ਦੀ ਪੂਰੀ ਜਾਣਕਾਰੀ ਲੈ ਰਹੀ ਹੈ, ਜਿਨ੍ਹਾਂ ਦੇ ਜ਼ਰੀਏ ਇਹ ਔਰਤਾਂ ਭਾਰਤ ‘ਚ ਨੌਜਵਾਨਾਂ ਨੂੰ ਉਤਸ਼ਾਹਤ ਕਰਦੀਆਂ ਹਨ ਅਤੇ ਉਨ੍ਹਾਂ ਦੇ ਸਰਵਰ ਵਿਦੇਸ਼ਾਂ ‘ਚ ਹਨ। ਤਾਕਿ ਇਨ੍ਹਾਂ ਦੇ ਉਤਸ਼ਾਹਤ ਕਰਨ ਦੀ ਯੋਜਨਾ ਨੂੰ ਖਤਮ ਕੀਤਾ ਜਾ ਸਕੇ।

LEAVE A REPLY