8ਨਵੀਂ ਦਿੱਲੀ :  ਨਰਿੰਦਰ ਮੋਦੀ ‘ਤੇ ਦੇਸ਼ ਦੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਅਜਿਹਾ ਬਿਆਨ ਦਿੱਤਾ ਜਿਹੜਾ ਦੇਸ਼ ਦੀ ਸਿਆਸਤ ‘ਚ ਭੂਚਾਲ ਲਿਆ ਸਕਦਾ ਹੈ। ਨਿਤਿਨ ਗਡਕਰੀ ਨੇ ਮੁਬੰਈ ‘ਚ ਇਕ ਪ੍ਰੋਗਰਾਮ ਦੇ ਦੌਰਾਨ ਮੋਦੀ ਦੇ ਚੰਗੇ ਦਿਨਾਂ ਦੇ ਨਾਰੇ ‘ਤੇ ਕਿਹਾ, ”ਚੰਗੇ ਦਿਨਾਂ ਦਾ ਜ਼ਿਕਰ ਮਨਮੋਹਨ ਸਿੰਘ ਨੇ ਦਿੱਤਾ ਸੀ, ਜੋ ਸਾਡੇ ਗਲੇ ਦੀ ਹੱਡੀ ਬਣ ਗਿਆ ਹੈ। ਚੰਗੇ ਦਿਨ ਹੁਣ ਨਹੀਂ ਆਉਂਦੇ, ਚੰਗੇ ਦਿਨ ਸਿਰਫ ਮੰਨਣ ਨਾਲ ਹੁੰਦੇ ਹਨ।”
ਗਡਕਰੀ ਨੇ ਚੰਗੇ ਦਿਨ ‘ਤੇ ਇਹ ਬਿਆਨ ਦਿੰਦੇ ਹੋਏ ਪੀ. ਐੱਮ. ਮੋਦੀ ਦਾ ਜ਼ਿਕਰ ਵੀ ਕੀਤਾ। ਗਡਕਰੀ ਨੇ ਕਿਹਾ ਕਿ ਪੀ. ਐੱਮ. ਮੋਦੀ ਨੇ ਹੀ ਉਨ੍ਹਾਂ ਨੂੰ ਇਹ ਕਹਾਣੀ ਦੱਸੀ ਸੀ। ਗਡਕਰੀ ਨੇ ਕਿਹਾ, ”ਮੋਦੀ ਜੀ ਨੇ ਕਿਹਾ ਸੀ ਕਿ ਇਕ ਵਾਰ ਇਕ ਐੱਨ. ਆਰ. ਆਈ. ਨੇ ਮਨਮੋਹਨ ਸਿੰਘ ਤੋਂ ਚੰਗੇ ਦਿਨ ਨੂੰ ਲੈ ਕੇ ਸਵਾਲ ਪੁੱਛਿਆ ਸੀ। ਜਿਸ ਦੇ ਜਵਾਬ ‘ਚ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਚੰਗੇ ਦਿਨ ਆਉਂਣਗੇ।”
ਗਡਕਰੀ ਨੇ ਕਿਹਾ, ”ਸਾਡਾ ਦੇਸ਼ ਮਹਾ ਆਤਮਾਵਾਂ ਦਾ ਸਾਗਰ ਹੈ। ਜਿਸ ਦੇ ਕੋਲ ਸਾਈਕਲ ਹੈ ਉਹ ਮੋਟਰ ਸਾਈਕਲ ਮੰਗ ਰਿਹਾ ਹੈ ਅਤੇ ਜਿਸ ਦੇ ਕੋਲ ਮੋਟਰ ਸਾਈਕਲ ਹੈ ਉਹ ਕਾਰ ਮੰਗ ਰਿਹਾ ਹੈ।”
ਨਿਤਿਨ ਗਡਕਰੀ ਦੇ ਇਸ ਬਿਆਨ ‘ਤੇ ਵਿਰੋਧੀ ਪਾਰਟੀ ਕਾਂਗਰਸ ਹਮਲਾਵਰ ਹੋ ਗਈ ਹੈ। ਕਾਂਗਰਸ ਨੇਤਾ ਮੀਮ ਅਫਜ਼ਲ ਨੇ ਗੱਲਬਾਤ ਕਰਦੇ ਹੋਏ ਕਿਹਾ, ”ਚੰਗੇ ਦਿਨਾਂ ਦਾ ਨਾਰਾ ਸਿਰਫ ਨਾਰਾ ਨਹੀਂ ਸੀ ਇਹ ਇਕ ਸੁਪਨਾ ਸੀ ਜਿਹੜਾ ਮੋਦੀ ਜੀ ਨੇ ਦੋਸ਼ ਦੀ ਜਨਤਾ ਨੂੰ ਦਿਖਾਇਆ ਸੀ। ਹੁਣ ਇਨ੍ਹਾਂ ਦੀ ਸਰਕਾਰ ਆ ਗਈ ਹੈ ਤਾਂ ਨਿਤਿਨ ਗਡਕਰੀ ਜਿਸ ਤਰ੍ਹਾਂ ਦਾ ਬਿਆਨ ਦੇ ਰਹੇ ਹਨ ਇਹ ਦੇਸ਼ ਦੀ ਜਨਤਾ ਦਾ ਅਪਮਾਨ ਕਰ ਰਹੇ ਹਨ।”
ਪ੍ਰਧਾਨ ਮੰਤਰੀ ਮੋਦੀ 2014 ਲੋਕਸਭਾ ਚੋਣਾਂ ਤੋਂ ਪਹਿਲਾਂ ਆਪਣੇ ਪ੍ਰਚਾਰ ਅਭਿਆਨ ‘ਚ ਚੰਗੇ ਦਿਨ ਦੇ ਨਾਰੇ ਨੂੰ ਮੁੱਖ ਨਾਰਾ ਬਣਾਇਆ ਸੀ। ਰੈਲੀ ਦੇ ਦੌਰਾਨ ਮੋਦੀ ਸਰਕਾਰ ਨਾਰਾ ਲਾਉਂਦੇ ਸੀ ‘ਚੰਗੇ ਦਿਨ’ ਅਤੇ ਜਨਤਾ ਜਵਾਬ ਦਿੰਦੀ ਸੀ ‘ਆਉਂਣਗੇ।’ ਬੀ. ਜੇ. ਪੀ. ਪ੍ਰਧਾਨ ਅਮਿਤ ਸ਼ਾਹ ਨੇ ਇਕ ਇੰਟਰਵਿਊ ‘ਚ ਮੋਦੀ ਦੇ 15-15 ਲੱਖ ਰੁਪਏ ਹਰ ਵਿਅਕਤੀ ਦੇ ਖਾਤੇ ਵਾਲੇ ਸਵਾਲ ‘ਤੇ ਇਸ ਨੂੰ ਇਕ ਚੋਣ ਜੁਮਲਾ ਦੱਸਿਆ ਸੀ। ਹੁਣ ਨਿਤਿਨ ਗਡਕਰੀ ਦੇ ਬਿਆਨ ਤੋਂ ਬਾਅਦ ਮੋਦੀ ਸਰਕਾਰ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।

LEAVE A REPLY