4ਪਟਨਾ :  ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੂਬੇ ਵਿਚ ਸ਼ਰਾਬਬੰਦੀ ਲਾਗੂ ਹੋਣ ਪਿੱਛੋਂ ਪ੍ਰੇਸ਼ਾਨ ਹੋਏ ਲੋਕਾਂ ਨੂੰ ਇਕ ਖਾਸ ਸਲਾਹ ਦਿੱਤੀ ਹੈ ਕਿ ਜੇ ਹਨੇਰੇ ‘ਚ ਜੂਸ ਪੀਤਾ ਜਾਵੇ ਤਾਂ ਉਹ ਬਿਲਕੁਲ ਸ਼ਰਾਬ ਵਰਗਾ ਲੱਗੇਗਾ। ਉਨ੍ਹਾਂ ਕਿਹਾ ਕਿ ਹੁਣ ਇੰਨੀ ਵੱਡੀ ਉਸਾਰੂ ਤਬਦੀਲੀ ਆ ਗਈ ਹੈ ਤਾਂ ਫਿਰ ਇਕ ਜਾਂ ਦੋ ਪੈੱਗ ਲਈ ਉਸ ਨੂੰ ਕਿਉਂ ਬਰਬਾਦ ਕਰੀਏ। ਬਿਜਲੀ ਬੰਦ ਕਰਕੇ ਜੂਸ ਪੀਓ, ਤੁਹਾਨੂੰ ਲੱਗੇਗਾ ਕਿ ਤੁਸੀਂ ਸ਼ਰਾਬ ਪੀ ਰਹੇ ਹੋ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਰਾਬ ‘ਤੇ ਪਾਬੰਦੀ ਲਾਉਣ ਪਿੱਛੋਂ ਜੋ ਮੈਨੂੰ ਖੁਸ਼ੀ ਅਤੇ ਤਸੱਲੀ ਮਿਲੀ ਹੈ, ਉਹ ਪਹਿਲਾਂ ਕਦੀ ਵੀ ਨਹੀਂ ਮਿਲੀ। ਉਨ੍ਹਾਂ ਇਹ ਮੰਗ ਮੁੜ ਦੁਹਰਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਭਰ ਵਿਚ ਸ਼ਰਾਬਬੰਦੀ ਲਾਗੂ ਕਰਨ।

LEAVE A REPLY