4ਨਵੀਂ ਦਿੱਲੀ :  ਉਪ ਰਾਜਪਾਲ ਨਜ਼ੀਬ ਜੰਗ ਵਲੋਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਫਿਨਲੈਂਡ ਤੋਂ ਪਰਤਣ ਲਈ ਫੈਕਸ ਭੇਜਣ ਤੋਂ ਬਾਅਦ ਅੱਜ ਆਪ ਦੇ ਮੰਤਰੀ ਸਤੇਂਦਰ ਜੈਨ ਅਤੇ ਕਪਿਲ ਮਿਸ਼ਰਾ ਜੰਗ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਦਫਤਰ ਗਏ ਪਰ ਉਪ ਰਾਜਪਾਲ ਦੇ ਉਥੇ ਨਾ ਹੋਣ ਕਾਰਨ ਮੁਲਾਕਾਤ ਨਹੀਂ ਹੋ ਸਕੀ, ਜਿਸ ਤੋਂ ਬਾਅਦ ਦੋਹਾਂ ਧਿਰਾਂ ‘ਚ ਨਵੀਂ ਸ਼ਬਦੀ ਜੰਗ ਸ਼ੁਰੂ ਹੋ ਗਈ। ਮਿਸ਼ਰਾ ਨੇ ਜੰਗ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇੰਝ ਲੱਗਦਾ ਹੈ ਕਿ ਉਹ ਅੱਜ ਕੰਮ ਕਰਨ ਦੇ ਮੂਡ ‘ਚ ਨਹੀਂ ਹਨ। ਪਰ ਉਪ ਰਾਜਪਾਲ ਦੇ ਦਫਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਦਫਤਰ ‘ਚ ਹਫਤੇ ‘ਚ 7 ਦਿਨ ਕੰਮ ਹੁੰਦਾ ਹੈ ਅਤੇ ਮੰਤਰੀਆਂ ਨੇ ਪਹਿਲਾਂ ਮਨਜ਼ੂਰੀ ਨਹੀਂ ਮੰਗੀ ਸੀ। ਅਧਿਕਾਰੀ ਨੇ ਨਾਲ ਹੀ ਆਪਣੀ ਸਰਕਾਰ ‘ਤੇ ਦੋਸ਼ ਲਗਾਇਆ ਕਿ ਅਜਿਹੇ ਸਮੇਂ ‘ਚ ਜਦੋਂ ਸ਼ਹਿਰ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਿਹਾ ਹੋਵੇ, ਆਪ ਸਰਕਾਰ ਮੁੱਦੇ ਦਾ ਰਾਜਨੀਤੀਕਰਨ ਕਰ ਰਿਹਾ ਹੋਵੇ। ਜੰਗ ਨੇ ਰਾਸ਼ਟਰੀ ਰਾਜਧਾਨੀ ‘ਚ ਡੇਂਗੂ ਅਤੇ ਚਿਕਨਗੁਨੀਆ ਦੇ ਮਾਮਲਿਆਂ ‘ਚ ਇਕੋ ਇਕ ਆਈ ਤੇਜ਼ੀ ਨੂੰ ਦੇਖਦੇ ਹੋਏ ਸਿਸੋਦੀਆ ਨੂੰ ਫਿਨਲੈਂਡ ਤੋਂ ਤੁਰੰਤ ਵਾਪਸ ਆਉਣ ਲਈ ਕਿਹਾ ਸੀ। ਸਿਸੋਦੀਆ ਫਿਨਲੈਂਡ ਦੇ ਐਜੂਕੇਸ਼ਨ ਸਿਸਟਮ ਬਾਰੇ ਜਾਣਕਾਰੀ ਲੈਣ ਲਈ ਉਥੇ ਗਏ ਹੋਏ ਹਨ। ਮੰਤਰੀਆਂ ਨੇ ਉਪ ਰਾਜਪਾਲ ਦੇ ਦਫਤਰ ਦੇ ਬਾਹਰ ਉਡੀਕ ਕੀਤੀ ਅਤੇ ਕਿਹਾ ਕਿ ਉਪਰਾਜਪਾਲ ਨਾਲ ਮਿਲਣ ਲਈ ਕੋਈ ਸਮਾਂ ਨਹੀਂ ਮੰਗਿਆ ਗਿਆ ਸੀ ਕਿਉਂਕਿ ਜੰਗ ਨੇ ਉਪ ਮੁੱਖ ਮੰਤਰੀ ਨੂੰ ਇਕ ਐਮਰਜੈਂਸੀ ਫੈਕਸ ਭੇਜਿਆ ਸੀ। ਇੰਝ ਲੱਗਦਾ ਹੈ ਕਿ ਉਹ ਸ਼ਨੀਵਾਰ ਨੂੰ ਕੰਮ ਕਰਨ ਦੇ ਮੂਡ ‘ਚ ਨਹੀਂ ਹਨ। ਉਪ ਰਾਜਪਾਲ ਦੇ ਦਫਤਰ ਅਧਿਕਾਰੀਆਂ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਪ ਰਾਜਪਾਲ ਨੂੰ ਮੰਤਰੀਆਂ ਦੇ ਆਉਣ ਬਾਰੇ ਮੀਡੀਆ ਰਾਹੀਂ ਪਤਾ ਲੱਗਾ। ਉਪ ਰਾਜਪਾਲ ਦਫਤਰ ਨੇ ਇਕ ਬਿਆਨ ‘ਚ ਕਿਹਾ ਕਿ ਕਿਉਂਕਿ ਉਪ ਰਾਜਪਾਲ ਦਫਤਰ ਹਫਤੇ ‘ਚ 7 ਦਿਨ ਖੁੱਲ੍ਹਾ ਰਹਿੰਦਾ ਹੈ, ਉਪ ਰਾਜਪਾਲ ਦੇ ਸਕੱਤਰ ਮੰਤਰੀਆਂ ਨਾਲ ਮਿਲੇ। ਹਾਲਾਂਕਿ ਉਨ੍ਹਾਂ ਨੇ (ਮੰਤਰੀਆਂ) ਉਪ ਰਾਜਪਾਲ ਨੂੰ ਕੋਈ ਚਿੱਠੀ ਜਾਂ ਵੇਰਵਾ ਨਹੀਂ ਦਿੱਤਾ।
ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਫਿਨਲੈਂਡ ਦੇ ਦੌਰੇ ‘ਤੇ ਹਨ ਉਨ੍ਹਾਂ ਦਾ ਇਹ ਦੌਰਾ 13 ਸਤੰਬਰ ਤੋਂ 17 ਸਤੰਬਰ ਤੱਕ ਦਾ ਸੀ। ਉਨ੍ਹਾਂ ਦੇ ਜਾਣ ਮਗਰੋਂ ਦਿੱਲੀ ‘ਚ ਡੇਂਗੂ ਅਤੇ ਚਿਕਨਗੁਨੀਆ ਦੇ ਕਹਿਰ ਕਾਰਨ ਉਥੇ ਹਾਹਾਕਾਰ ਮਚੀ ਹੋਈ ਹੈ। ਦਿੱਲੀ ‘ਚ ਹੁਣ ਤੱਕ 30 ਮੌਤਾਂ ਹੋ ਚੁੱਕੀਆਂ ਹਨ। ਇਸ ਨੂੰ ਦੇਖਦਿਆਂ ਦਿੱਲੀ ਦੇ ਉਪ ਰਾਜਪਾਲ ਨਜ਼ੀਬ ਜੰਗ ਨੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਤੁਰੰਤ ਵਾਪਸ ਆਉਣ ਦਾ ਹੁਕਮ ਦਿੱਤਾ ਸੀ।

LEAVE A REPLY