6ਨਵੀਂ ਦਿੱਲੀ — ਤਮਿਲਨਾਡੂ ਦੀ ਮੁੱਖ ਮੰਤਰੀ, ਜੈਲਲਿਤਾ ਨੇ ਸ਼ਨੀਵਾਰ ਨੂੰ ਰਾਜ ਦੇ 11 ਥਾਂਵਾਂ ‘ਤੇ ਅੰਮਾ ਮੈਰਿਜ ਹਾਲਸ ਦੇ ਨਿਰਮਾਣ ਦੀ ਘੋਸ਼ਣਾ ਕੀਤੀ ਜਿਸ ਦੇ ਨਿਰਮਾਣ ‘ਚ 83 ਕਰੋੜ ਰੁਪਏ ਦਾ ਖਰਚ ਆਵੇਗਾ। ਇਨਾਂ ਹਾਲਸ ਦੀ ਬੁੱਕਿੰਗ ਦੇ ਲਈ ਆਨਲਾਈਨ ਸੁਵਿਧਾ ਦਿੱਤੀ ਜਾਵੇਗੀ। ਆਪਣੇ ਬਿਆਨ ‘ਚ ਜੈਲਲਿਤਾ ਨੇ ਆਰਥਿਕ ਰੂਪ ਤੋਂ ਤੰਗ ਵਰਗਾਂ ਦੀਆਂ ਮੁਸ਼ਕਿਲਾਂ ਦੇ ਵੱਲ ਸੰਕੇਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਪਰਿਵਾਰਕ ਪ੍ਰੋਗਰਾਮਾਂ ਦੇ ਲਈ ਮਹਿੰਗੇ ਕੰਪਲੈਕਸਾਂ ਦਾ ਖਰਚ ਚੁੱਕਣ ‘ਚ ਕਾਫੀ ਮੁਸ਼ਕਿਲ ਹੁੰਦੀ ਹੈ।
ਮੁੱਖ ਮੰਤਰੀ ਨੇ ਕਿਹਾ, ”ਮੈਂ ਗਰੀਬਾਂ ਦੇ ਫਾਇਦੇ ਦੇ ਲਈ ਅੰਮਾ ਮੈਰਿਜ ਹਾਲਸ ਬਣਾਉਣ ਦਾ ਆਦੇਸ਼ ਦਿੱਤਾ ਹੈ। ਇਨਾਂ ਹਾਲਸ ‘ਚ ਲਾੜੇ ਅਤੇ ਲਾੜੀ ਲਈ ਏ. ਸੀ. ਕਮਰੇ, ਗੈਸਟ ਰੂਮ, ਡਾਈਨਿੰਗ ਹਾਲ ਅਤੇ ਕਿਚਨ ਹੋਵੇਗਾ।” ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਕੰਮ ਦੇ ਲਈ ਤਮਿਲਨਾਡੂ ਹਾਊਸਿੰਗ ਬੋਰਡ ਅਤੇ ਕੋ ਆਪਰੇਟਿੱਵ ਸੋਸਾਇਟੀ ਨੂੰ ਆਦੇਸ਼ ਦੇ ਦਿੱਤਾ ਗਿਆ ਹੈ। ਇਹ ਹਾਲਸ ਤੋਦਿਯਾਰਪੇਟ, ਵੇਲਾਚੇਰੀ, ਅਯਾਪਕੱਮ, ਪੋਰਿਆਰ ਨਗਰ, ਕੋਰਟੂੱਰ, ਅੰਨਾ ਨਗਰ, ਅੰਬਾਸਮੁੰਦਰਮ, ਸਲੇਮ, ਕੋਡੁੰਗਾਯੁਰ, ਓਡੁਮਲਇਪੇਟ ‘ਚ ਬਣਾਏ ਜਾਣਗੇ।
ਮੁੱਖ ਮੰਤਰੀ ਨੇ 50,000 ਘਰਾਂ ਦੇ ਨਿਰਮਾਣ ਦੀ ਵੀ ਘੋਸ਼ਣਾ ਕੀਤੀ ਹੈ ਜਿਸ ‘ਚ 1800 ਕਰੋੜ ਰੁਪਏ ਦਾ ਖਰਚ ਆਵੇਗਾ। ਉਨ੍ਹਾਂ ਨੇ ਦੱਸਿਆ, ”ਮੈਂ ਚਾਲੂ ਵਿੱਤ ਸਾਲ ਦੇ ਦੌਰਾਨ ਤਮਿਲਨਾਡੂ ਹਾਊਸਿੰਗ ਬੋਰਡ ਦੇ ਵਲੋਂ 2,000 ਤੋਂ ਘੱਟ ਆਮਦਨ, ਮੱਧਮ ਆਮਦਨ, ਉੱਚ ਆਮਦਨ ਵਰਗ ਦੇ ਲਈ ਘਰਾਂ ਦੇ ਨਿਰਮਾਣ ਦਾ ਆਦੇਸ਼ ਦਿੱਤਾ ਹੈ। ਹਰ ਐੱਲ. ਆਈ. ਜੀ. ਫਲੈਟ 645 ਵਰਗ ਫੁੱਟ ਦਾ ਹੋਵੇਗਾ ਜਿਸ ‘ਚ ਇਕ ਹਾਲ, ਦੋ ਬੈਡਰੂਮ ਅਤੇ ਇਕ ਰਸੋਈ ਹੋਵੇਗੀ। ਇਸ ਦੀ ਕੀਮਤ 20 ਲੱਖ ਤੋਂ ਘੱਟ ਹੋਵੇਗੀ ਜਦਕਿ ਐੱਮ. ਆਈ. ਜੀ. 807 ਵਰਗ ਫੁੱਟ ਵਾਲੇ ਹੋਣਗੇ ਅਤੇ ਇਸ ‘ਤੇ 30 ਲੱਖ ਰੁਪਏ ਦਾ ਖਰਚ ਆਵੇਗਾ। ਜੈਲਲਿਤਾ ਨੇ ਰਾਜ ਸਰਕਾਰ ਦੇ ਕਰਮਚਾਰੀਆਂ ਦੇ ਲਈ 908 ਘਰਾਂ ਦੇ ਨਿਰਮਾਣ ਦੀ ਘੋਸ਼ਣਾ ਕੀਤੀ ਹੈ।

LEAVE A REPLY