2ਲਖਨਊ — ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਉਤਰ ਪ੍ਰਦੇਸ਼ ਦੇ ਦੇਵਰਿਆ ‘ਚ ਕਿਸਾਨਾਂ ਨਾਲ ‘ਖੱਟ(ਮੰਜੀ) ‘ਤੇ ਚਰਚਾ’ ਦੇ ਦੌਰਾਨ ਮੋਦੀ ਸਰਕਾਰ ‘ਤੇ ਨਿਸ਼ਾਨਾ ਕੱਸਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਕਿਸਾਨਾਂ ਦਾ 70 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ ਕੀਤਾ ਸੀ ਜਦਕਿ ਮੋਦੀ ਸਰਕਾਰ ਨੇ ਆਪਣੇ ਉਦਯੋਗਪਤੀ ਦੋਸਤਾਂ ਦਾ ਕਰਜ਼ਾ ਮੁਆਫ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੱਤਾ ‘ਚ ਆਉਣ ਤੋਂ ਬਾਅਦ ਮੋਦੀ ਸਰਕਾਰ ਕਿਸਾਨਾਂ ਨੂੰ ਭੁੱਲ ਗਈ ਹੈ।
ਯੂ. ਪੀ. ‘ਚ ਆਪਣੀ ਪਾਰਟੀ ਦਾ 27 ਸਾਲ ਤੋਂ ਚੱਲ ਰਿਹਾ ਸਿਆਸੀ ਬਨਵਾਸ ਖਤਮ ਕਰਨ ਦੀ ਕੋਸ਼ਿਸ਼ ਕਰਨ ‘ਚ ਲੱਗੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਪੂਰਬੀ ਦੇਵਰਿਆ ਜ਼ਿਲੇ ਤੋਂ 25 ਦਿਨਾਂ ਦੀ ਕਿਸਾਨ ਯਾਤਰਾ ਦੀ ਸ਼ੁਰੂਆਤ ਕੀਤੀ। ਰਾਹੁਲ ਗਾਂਧੀ ਨੇ ਇਸ ਵਾਰ ਖਾਟ ਪੰਚਾਇਤ ਦੀ ਰਣਨੀਤੀ ਬਣਾਈ ਹੈ। ਰਾਹੁਲ ਰੂਦਰਪੁਰ ਦੇ ਦੁੱਧਨਾਥ ਬਾਬਾ ਮੰਦਰ ਮੈਦਾਨ ‘ਚ ਖਾਟ ਪੰਚਾਇਤ ਦੇ ਦੌਰਾਨ ਜਨਤਾ ਨਾਲ ਸਿੱਧੀ ਗੱਲਬਾਤ ਕਰਨਗੇ। ਰਾਹੁਲ ਨੇ ਕਿਹਾ ਕਿ ਦੇਵਰਿਆ ਤੋਂ ਦਿੱਲੀ ਤੱਕ 2500 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੀ ਇਸ ਯਾਤਰਾ ਦਾ ਟੀਚਾ ਸਰਕਾਰੀ ਸੰਸਾਧਨਾਂ ‘ਚ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਦੇ ਅਧਿਕਾਰ ਨੂੰ ਸੁਰੱਖਿਅਤ ਕਰਨਾ ਹੈ। ਰਾਹੁਲ ਗਾਂਧੀ ਦੀ ਕਿਸਾਨ ਯਾਤਰਾ ਦੇਵਰਿਆ ਜ਼ਿਲੇ ਦੇ ਪੰਚਲਾਰੀ ਕ੍ਰਿਤਪੁਰ ਪਿੰਡ ਤੋਂ ਸ਼ੁਰੂ ਹੋ ਕੇ ਹਰ ਘਰ ਤੱਕ ਪਹੁੰਚ ਕੇ ਕਿਸਾਨਾਂ ਦੀ ਮੰਗ ਨੂੰ ਸੁਣੇਗੀ।
ਯਾਤਰਾ ਦੇ ਦੌਰਾਨ ਕਿਸਾਨਾਂ ਨਾਲ ਸਿੱਧਾ ਸੰਪਰਕ ਕਾਇਮ ਰੱਖਣ ਦੇ ਲਈ ਖਾਟ ਪੰਚਾਇਤਾਂ ਦਾ ਆਯੋਜਨ ਕੀਤਾ ਜਾਵੇਗਾ। ਇਹ ਪ੍ਰੋਗਰਾਮ ਬਹੁਤ ਪਹਿਲਾਂ ਸਾਲ 2014 ਦੇ ਲੋਕ ਸਭਾ ਚੋਣਾਂ ਦੇ ਦੌਰਾਨ ਬੀ. ਜੇ. ਪੀ. ਦੇ ‘ਚਾਹ ਦੇ ਚਰਚਾ’ ਪ੍ਰੋਗਰਾਮ ਦੀ ਤਰਜ਼ ‘ਤੇ ਹੋਵੇਗਾ। ਕਾਂਗਰਸ ਉਪ ਪ੍ਰਧਾਨ ਆਪਣੀ ਇਸ ਯਾਤਰਾ ਦੇ ਦੌਰਾਨ ਕਈ ਇਲਾਕਿਆਂ ‘ਚ ਰੋਡ ਸ਼ੋਅ ਦਾ ਵੀ ਆਯੋਜਨ ਕਰਨਗੇ। ਇਹ ਕਿਸਾਨ ਯਾਤਰਾ ਪਹਿਲਾਂ 2 ਦਿਨ ਦੇ ਦੌਰਾਨ ਦੇਵਰਿਆ ਤੋਂ ਇਲਾਵਾ ਕੁਸ਼ੀਨਗਰ, ਗੋਰਖਪੁਰ, ਸੰਤ ਕਬੀਰ ਨਗਰ ਅਤੇ ਬਸਤੀ ਦੇ ਵੱਖ-ਵੱਖ ਇਲਾਕਿਆਂ ਤੋਂ ਹੋ ਕੇ ਗੁਜਰੇਗੀ। ਕਿਸਾਨ ਯਾਤਰਾ ਦੇ ਤਹਿਤ ਰਾਹੁਲ ਗਾਂਧੀ ਵੱਖ-ਵੱਖ ਇਲਾਕਿਆਂ ‘ਚ ਜਾ ਰਹੇ ਹਨ। ਉਹ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਸਵੀਕਾਰ ਕਰ ਰਹੇ ਹਨ। ਰੂਦਰਪੁਰ ‘ਚ ਰਾਹੁਲ ਗਾਂਧੀ ਨੇ ਦੁਗਧੇਸ਼ਵਰਨਾਥ ਮੰਦਰ ‘ਚ ਪੂਜਾ ਅਰਚਨਾ ਕੀਤੀ। ਮੰਦਰ ਦੇ ਕੰਪਲੈਕਸ ‘ਚ ਵੀ ਰਾਹੁਲ ਗਾਂਧੀ ਨੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਰਾਹੁਲ ਗਾਂਧੀ ਆਪਣੀ ਕਿਸਾਨ ਯਾਤਰਾ ਦੇ ਜ਼ਰੀਏ 25 ਦਿਨਾਂ ਤੱਕ ਲੋਕਾਂ ਨਾਲ ਸੰਪਰਕ ਕਰਨਗੇ।

LEAVE A REPLY