3ਚੰਡੀਗੜ੍ਹ :  ਅੱਜ ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸ੍ਰੀ ਹਰਮੀਤ ਸਿੰਘ ਦੁਆਰਾ ਦਿਨ ਰਾਤ ਚੱਲ ਰਹੇ ਧਰਨੇ ਦੇ ਗਿਆਰਵੇਂ ਦਿਨ ਦੀ ਸੁਰੂਆਤ ਕਰਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਅੰਨ੍ਹੀ ਅਤੇ ਗੂੰਗੀ-ਬੋਲੀ ਹੋ ਚੁੱਕੀ ਹੈ| ਉਸ ਨੂੰ ਆਪਣੇ ਪੰਜਾਬ ਦੇ ਪੜ੍ਹੇ ਲਿਖੇ ਧੀਆਂ^ਪੁੱਤ ਚੰਡੀਗੜ੍ਹ ਦੀਆਂ ਸੜਕਾਂ ਤੇ ਰੁਲਦੇ ਨਹੀਂ ਦਿੱਸ ਰਹੇ| ਭਾਵੇਂ ਅੱਜ ਸਾਡੇ ਦਿਨ ਰਾਤ ਚੱਲ ਰਹੇ ਧਰਨੇ ਦਾ ਗਿਆਰਵਾਂ ਦਿਨ ਹੈ ਪਰੰਤੂ ਨਾਂ ਤਾਂ ਪੰਜਾਬ ਸਰਕਾਰ ਨੂੰ ਪੰਜਾਬ ਵਿੱਚ ਆਪਣੇ ਕੰਮ ਕਰਵਾਉਣ ਲਈ ਵਿਲਕ ਰਹੀ ਆਮ ਪਬਲਿਕ ਦੀ ਫਿਕਰ ਹੈ ਅਤੇ ਨਾ ਹੀ ਬੇਰੁਜਗਾਰ ਕੀਤੇ ਜਾ ਰਹੇ ਸੁਵਿਧਾ ਮੁਲਾ੦ਮਾਂ ਦੀ ਫਿਕਰ ਹੈ| ਇੱਕ ਪਾਸੇ ਤਾਂ ਪੰਜਾਬ ਸਰਕਾਰ ਠੇਕੇਦਾਰੀ ਸਿਸਟਮ ਤਹਿਤ ਵੱਖ-ਵੱਖ ਵਿਭਾਗਾਂ ਵਿੱਚ ਲੱਗੇ ਹੋਏ ਕਰਮਚਾਰੀਆਂ ਨੂੰ ਪੱਕਿਆਂ ਕਰਨ ਜਾ ਰਹੀ ਹੈ ਪਰ ਦੂਜੇ ਪਾਸੇ ਪਿਛਲੇ 12-12 ਸਾਲਾਂ ਤੋਂ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਸੁਵਿਧਾ ਮੁਲਾਜਮਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ| ਜਦੋਂ ਕਿ ਸੁਵਿਧਾ ਸੈਂਟਰਾਂ ਦੇ ਮੁਲਾਜਮਾਂ ਦੀਆਂ ਸੁਵਿਧਾ ਵਿੱਚ ਕੰਮ ਕਰਦਿਆਂ ਉਮਰਾਂ ਵੀ ਲੰਘ ਗਈਆਂ| ਅੱਜ ਹਰੇਕ ਸੁਵਿਧਾ ਮੁਲਾਜਮ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਤੋਂ ਦੁਖੀ ਹੈ| ਜਿਸ ਤੋਂ ਦੁਖੀ ਹੋ ਕੇ ਆਪਣੀ ਆਵਾਜ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਸੜਕਾਂ ਤੇ ਰੁਲ ਰਹੇ ਹਨ| ਸੋ, ਅਸੀਂ ਅੱਜ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਸਾਡੀਆਂ ਸੇਵਾਵਾਂ ਨਿਯਮਿਤ ਨਹੀਂ ਕੀਤੀਆਂ ਗਈਆਂ ਤਾਂ ਅਸੀਂ ਆਪਣੀਆਂ ਸੇਵਾਵਾਂ ਨਿਯਮਿਤ ਕਰਾਉਣ ਲਈ ਜੋ ਵੀ ਸਖਤ ਕਦਮ ਪੁੱਟਣਾ ਪਿਆ ਤਾਂ ਅਸੀਂ ਉਹ ਪੁੱਟਾਂਗੇ| ਇੱਥੇ ਇਹ ਵੀ ਸਪੱ੍ਹਟ ਕੀਤਾ ਗਿਆ ਕਿ ਜੱਥੇਬੰਦੀ ਵੱਲੋਂ ਵਾਰ ਵਾਰ ਆਪਣੀ ਚੱਲ ਰਹੀ ਹੜਤਾਲ ਵਿੱਚ ਵਾਧਾ ਕਰਨ ਪੈ ਰਿਹਾ ਹੈ ਉਸਦਾ ਕਾਰਨ ਵੀ ਪੰਜਾਬ ਸਰਕਾਰ ਦੁਆਰਾ ਅਪਣਾਈ ਹੋਈ ਬੇਰੁੱਖੀ ਹੀ ਹੈ| ਅਸੇਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਨਾਲ ਹੋ ਰਹੀ ਧੱਕ੍ਹੇਾਹੀ ਦੇ ਖਿਲਾਫ ਆਪ ਵੀ ਸਾਡੇ ਨਾਲ ਆਵਾਜ ਬੁਲੰਦ ਕਰੋ ਅਸੀਂ ਵੀ ਆਪ ਦੇ ਹੀ ਧੀਆਂ^ਪੁੱਤ ਹਾਂ ਜੇਕਰ ਆਪ ਨੂੰ ਆਪਣੇ ਕੰਮ ਕਰਾਉਣ ਵਿੱਚ ਦਿਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸਦਾ ਕਾਰਨ ਵੀ ਪੰਜਾਬ ਸਰਕਾਰ ਹੀ ਹੈ| ਅਸੀਂ ਇੱਥੇ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ, ਪੰਜਾਬ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਹਾਲੇ ਤੱਕ ਸਰਕਾਰ ਨਾਲ ਤਾਲਮੇਲ ਕਰਨ ਲਈ ਕੋਈ ਵੀ ਸਮਾਂ ਨਹੀਂ ਦਿੱਤਾ ਗਿਆ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਨਾ ਤਾਂ ਪੰਜਾਬ ਸਰਕਾਰ ਖੱਜਲ^ਖੁਆਰ ਹੋ ਰਹੀ ਆਮ ਜਨਤਾ ਪ੍ਰਤੀ ਚਿੰਤਿਤ ਹੈ, ਤੇ ਨਾ ਹੀ ਸੰਘਰ੍ਹ ਕਰ ਰਹੀ ਸੁਵਿਧਾ ਕਰਮਚਾਰੀ ਯੂਨੀਅਨ ਦੇ 1100 ਕਰਮਚਾਰੀਆਂ ਪ੍ਰ੍ਰਤੀ ਸੁਹਿਰਦ ਹੈ| ਸਾਡੀ ਅਜੇ ਤੱਕ ਕੋਈ ਸਾਰ ਨਹੀਂ ਲਈ ਗਈ ਜਿਸਦੇ ਰ੍ਹੋ ਵਜੋਂ ਜੱਥੇਬੰਦੀ ਵੱਲੋਂ ਦਿਨ ਰਾਤ ਚੱਲ ਰਹੀ ਹੜਤਾਲ 24/09/2016 ਤੱਕ ਵਾਧਾ ਕੀਤਾ ਜਾਂਦਾ ਹੈ ਅਤੇ ਇਸ ਦੌਰਾਨ ਜਿਹੜੇ ਵੀ ਸਖਤ ਕਦਮ ਸੁਵਿਧਾ ਮੁਲਾਜਮਾਂ ਵੱਲੋਂ ਉਠਾਏ ਜਾਣਗੇ ਅਤੇ ਉਸ ਵਿੱਚ ਕੋਈ ਅਣਸੁਖਾਵੀਂ ਘਟਨਾਂ ਵਾਪਰਦੀ ਹੈ ਤਾਂ ਉਸਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ|

LEAVE A REPLY