5ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਲਈ ਸਾਡੇ ਉਮੀਦਵਾਰਾਂ ਬਾਰੇ ਸਭ ਨੂੰ ਪਤਾ ਹੈ। ਇਸ ਲਈ ਸਾਨੂੰ ਟਿਕਟਾਂ ਵੰਡਣ ਵਿੱਚ ਕੋਈ ਜਲਦੀ ਨਹੀਂ। ਸਹੀ ਸਮਾਂ ਆਉਣ ‘ਤੇ ਹੀ ਉਮਦੀਵਾਰਾਂ ਦਾ ਐਲਾਨ ਕਰਾਂਗੇ।
ਆਮ ਆਦਮੀ ਪਾਰਟੀ ‘ਤੇ ਬੋਲਦੇ ਹੋਏ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਝਾੜੂ ਤੀਲਾ-ਤੀਲਾ ਹੋ ਗਿਆ ਹੈ। ‘ਆਪ’ ਦੇ ਲੀਡਰ ਪੰਜਾਬ ਨੂੰ ਬਰਬਾਦ ਕਰ ਰਹੇ ਹਨ। ਇਸ ਦਾ ਪੰਜਾਬ ਵਿੱਚ ਕੁਝ ਨਹੀਂ ਬਣਨਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਮੈਨੀਫੈਸਟੋ ਅਕਾਲੀ ਦਲ ਦੀ ਨਕਲ ਹੈ। ਅਸੀਂ ਪਹਿਲਾਂ ਤੋਂ ਹੀ ਕਿਸਾਨਾਂ ਲਈ ਇਹ ਸਭ ਕੁਝ ਕਰ ਰਹੇ ਹਾਂ।
ਦਲਜੀਤ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਗਾਲਾਂ ਕੱਢਣ ਨਾਲ ਸਰਕਾਰ ਨਹੀਂ ਬਣੇਗੀ। ਇਹ ਪਹਿਲਾਂ ਦਾ ਇਤਿਹਾਸ ਹੈ, ਇਸ ਵਾਰ ਵੀ ਇਹ ਹੀ ਹੋਵੇਗਾ। ਅਕਾਲੀ ਲੀਡਰ ਨੇ ਕਿਹਾ ਕਿ ਸਾਡੇ ਸਾਰੇ ਲੀਡਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਹੀ ਚੋਣਾਂ ਲੜਣਗੇ।

LEAVE A REPLY