2ਵਾਸ਼ਿੰਗਟਨ : ਵਾਈਟ ਹਾਊਸ ਨੇ ਜੰਮੂ ਕਸ਼ਮੀਰ ਦੇ ਉੜੀ ਸ਼ਹਿਰ ‘ਚ ਫੌਜ ਦੇ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਅਮਰੀਕਾ ਅੱਤਵਾਦ ਨਾਲ ਲੜਨ ਲਈ ਭਾਰਤ ਦੇ ਨਾਲ ਮਜ਼ਬੂਤ ਹਿੱਸੇਦਾਰੀ ਲਈ ਵਚਨਬੱਧ ਹੈ। ਇਸ ਹਮਲੇ ‘ਚ ਫੌਜ ਦੇ 20 ਜਵਾਨ ਸ਼ਹੀਦ ਹੋਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਾਨ ਕਿਰਬੀ ਨੇ ਕਿਹਾ ਕਿ ਅਮਰੀਕਾ 18 ਸਤੰਬਰ ਸਵੇਰੇ ਕਸ਼ਮੀਰ ‘ਚ ਭਾਰਤੀ ਫੌਜ ਦੇ ਕੈਂਪ ‘ਤੇ ਅੱਤਵਾਦੀ ਹਮਲੇ ਦੀ ਜ਼ੋਰਦਾਰ ਨਿੰਦਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਅਨੁਭੂਤੀ ਪ੍ਰਗਟਾਉਂਦੇ ਹਾਂ।
ਕਿਰਬੀ ਨੇ ਕਿਹਾ ਕਿ ਅਮਰੀਕਾ ਅੱਤਵਾਦ ਨਾਲ ਲੜਨ ਲਈ ਭਾਰਤ ਸਰਕਾਰ ਨਾਲ ਸਾਡੀ ਮਜ਼ਬੂਤ ਹਿੱਸੇਦਾਰੀ ਪ੍ਰਤੀ ਵਚਨਬੱਧ ਹੈ। ਇਸ ਦੌਰਾਨ ਭਾਰਤ ‘ਚ ਅਮਰੀਕੀ ਰਾਜਦੂਤ ਰਿਚਰਡ ਵਰਮਾ ਨੇ ਵੀ ਹਮਲੇ ਦੀ ਨਿੰਦਾ ਕੀਤੀ। ਵਰਮਾ ਨੇ ਨਵੀਂ ਦਿੱਲੀ ‘ਚ ਆਪਣੇ ਟਵੀਟ ਰਾਹੀਂ ਕਿਹਾ, ”ਅਸੀਂ ਜੰਮੂ ਕਸ਼ਮੀਰ ਦੇ ਉੜੀ ‘ਚ ਅੱਤਵਾਦੀ ਹਮਲੇ ਦੀ ਜ਼ੋਰਦਾਰ ਨਿੰਦਾ ਕਰਦੇ ਹਾਂ। ਸਾਡੀ ਅਨੁਭੂਤੀ ਉਨ੍ਹਾਂ ਬਹਾਦਰ ਫੌਜੀਆਂ ਦੇ ਪਰਿਵਾਰਾਂ ਨਾਲ ਹੈ, ਜਿੰਨਾਂ ਨੇ ਉੜੀ ਹਮਲੇ ‘ਚ ਆਪਣੀਆਂ ਜਾਨਾਂ ਗੁਆਈਆਂ ਹਨ।” ਅਮਰੀਕਾ ਦਾ ਬਿਆਨ ਜੰਮੂ ਕਸ਼ਮੀਰ ਦੇ ਉੜੀ ਸ਼ਹਿਰ ‘ਚ ਫੌਜ ਦੇ ਕੈਂਪ ‘ਤੇ ਅੱਤਵਾਦੀ ਹਮਲੇ ਦੇ ਬਾਅਦ ਆਇਆ ਹੈ। ਉਸ ਹਮਲੇ ‘ਚ 20 ਫੌਜੀ ਸ਼ਹੀਦ ਹੋਏ ਅਤੇ 19 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਦਾ ਹਾਲਤ ਗੰਭੀਰ ਹੈ। ਇਸ ਹਮਲੇ ‘ਚ ਚਾਰ ਅੱਤਵਾਦੀ ਵੀ ਮਾਰੇ ਗਏ ਹਨ।

LEAVE A REPLY