4-copyਨਵੀਂ ਦਿੱਲੀ :  ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾਹ ਖਾਨ ਐਤਵਾਰ ਨੂੰ ਜਾਮਿਆ ਨਗਰ ਥਾਣਾ ‘ਚ ਸਮਰਪਣ ਲਈ ਗਿਆ ਪਰ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਇਨਕਾਰ ਕਰ ਦਿੱਤਾ। ਜਿਨਸੀ ਸ਼ੋਸ਼ਣ ਦੇ ਦੋਸ਼ ਦਾ ਸਾਹਮਣਾ ਕਰ ਰਹੇ ਅਮਾਨਤੁੱਲਾਹ ਨੇ ਪਹਿਲਾਂ ਕਿਹਾ ਸੀ ਕਿ ਪੁਲਸ ਉਸ ਨੂੰ ਗ੍ਰਿਫਤਾਰ ਕਰਨ ਨੂੰ ਲੈ ਕੇ ਦਬਾਅ ‘ਚ ਹੈ ਪਰ ਅੱਜ ਉਸ ਨੇ ਕਿਹਾ ਕਿ ਪੁਲਸ ਉਸ ਨੂੰ ‘ਜਨਤਾ ਦੇ ਦਬਾਅ’ ਕਾਰਨ ਗ੍ਰਿਫਤਾਰ ਨਹੀਂ ਕਰ ਰਹੀ ਹੈ।
ਹਾਲਾਂਕਿ ਪੁਲਸ ਨੇ ਇਨ੍ਹਾਂ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਖਾਨ ਆਪਣੇ ਸਮਰਥਕਾਂ ਨਾਲ ਦੋਪਹਿਰ 1:30 ਮਿੰਟ ‘ਤੇ ਪੁਲਸ ਸਟੇਸ਼ਨ ਸਮਰਪਣ ਕਰਨ ਲਈ ਆਇਆ ਸੀ। ਖਾਨ ਨੇ ਕਿਹਾ ਕਿ ਇਹ ਆਮ ਆਦਮੀ ਦੀ ਜਿੱਤ ਹੈ ਕਿਉਂਕਿ ਪੁਲਸ ਨੇ ਜਨਤਾ ਦੇ ਦਬਾਅ ‘ਚ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਜ਼ਿਕਰਯੋਗ ਹੈ ਕਿ ਉਸ ਵਿਰੁੱਧ ਇਕ ਕਰੀਬੀ ਰਿਸ਼ਤੇਦਾਰ ਨੇ ਜਾਮਿਆ ਨਗਰ ਪੁਲਸ ਥਾਣੇ ‘ਚ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਸੀ।

LEAVE A REPLY