6ਹਰਿਆਣਾ  ;  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਤਵਾਰ ਨੂੰ ਸਲਾਹ ਦਿੱਤੀ ਕਿ ਅਦਾਲਤਾਂ ਨੂੰ ਆਪਣਾ ਫੈਸਲਾ ਹਿੰਦੀ ਜਾਂ ਖੇਤਰੀ ਭਾਸ਼ਾ ‘ਚ ਸੁਨਾਉਣ ਚਾਹੀਦਾ ਹੈ। ਕੁਰੂਕਸ਼ੇਤਰ ‘ਚ ਐੱਚ. ਐੱਸ. ਐੱਲ. ਐੱਸ. ਏ. ਵਲੋਂ ਆਯੋਜਿਤ ਸਟੂਡੇਂਟਜ਼ ਲੀਗਲ ਲਿਟਰੇਸੀ ਮਿਸ਼ਨ ਦੇ ਸਾਲਾਨਾ ਸਮਾਗਮ 2016 ‘ਚ ਬੋਲਦੇ ਹੋਏ ਮੁੱਖ ਮੰਤਰੀ ਨੇ ਸਲਾਹ ਦਿੱਤੀ ਕਿ ਅਦਾਲਤਾਂ ਨੂੰ ਆਪਣਾ ਫੈਸਲਾ ਹਿੰਦੀ ਜਾਂ ਖੇਤਰੀ ਭਾਸ਼ਾ ‘ਚ ਸੁਨਾਉਣਾ ਚਾਹੀਦਾ ਹੈ। ਸਰਕਾਰੀ ਸੂਚਨਾ ਮੁਤਾਬਕ ਖੱਟਰ ਨੇ ਕਿਹਾ, ”ਘੱਟ ਤੋਂ ਘੱਟ ਫੈਸਲੇ ਦੀ ਕਾਪੀ ਹਿੰਦੀ ‘ਚ ਉਪਲਬਧ ਕਰਵਾਈ ਜਾਣੀ ਚਾਹੀਦੀ ਹੈ।” ਸਮਾਗਮ ‘ਚ ਮੁੱਖ ਮਿਹਮਾਨ ਦੇ ਰੂਪ ‘ਚ ਮੌਜੂਦ ਸੁਪਰੀਮ ਕੋਰਟ ਦੇ ਜੱਜ ਜੇ. ਐੱਸ. ਖੇਹਰ ਨੇ ਐੱਚ. ਐੱਸ. ਐੱਲ. ਐੱਸ. ਏ. ਨੂੰ ਨਿਰਦੇਸ਼ ਦਿੱਤਾ ਕਿ ਉਹ ਇਸ ਦੇ ਸੰਬੰਧ ‘ਚ ਪ੍ਰਸਤਾਵ ਬਣਾ ਕੇ ਭੇਜਣ।

LEAVE A REPLY