4ਓਟਾਵਾ ;  ਕੈਨੇਡਾ ਦੇ ਪ੍ਰਿੰਸ ਐਡਵਰਡ ਦੀਪ ਸੂਬੇ ‘ਚ ਅੱਤਵਾਦੀ ਹਮਲੇ ਦੇ ਅਲਰਟ ਦੇ ਮੱਦੇਨਜ਼ਰ 60 ਤੋਂ ਵਧੇਰੇ ਯੂਨੀਵਰਸਿਟੀਆਂ ਅਤੇ ਸਕੂਲਾਂ ਨੂੰ ਖ਼ਾਲੀ ਕਰਾਇਆ ਗਿਆ ਹੈ। ਇਸ ਮੁਹਿੰਮ ਦੇ ਤਹਿਤ 19000 ਤੋਂ ਵਧੇਰੇ ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਨਾਂ ‘ਚੋਂ ਬਾਹਰ ਕੱਢਿਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਰਾਇਲ ਕੈਨੇਡੀਅਨ ਮਾਊਂਟੇਡ ਪੁਲਸ ਨੇ ਦੱਸਿਆ ਕਿ 60 ਤੋਂ ਵਧੇਰੇ ਅੰਗਰੇਜ਼ੀ ਅਤੇ ਫਰਾਂਸੀਸੀ ਮਾਧਿਆਮ ਰਾਹੀਂ ਸਿੱਖਿਆ ਸੰਸਥਾਨਾਂ ਤੋਂ ਵਿਦਿਆਰਥੀਆਂ ਨੂੰ ਸੁਰੱਖਿਅਤ ਲਿਜਾਇਆ ਗਿਆ ਹੈ। ਇਸ ਸੰਬੰਧੀ ਸੂਬੇ ਦੇ ਪਬਲਿਕ ਸਕੂਲਾਂ ਦੇ ਨਿਰਦੇਸ਼ਕ ਪਾਰਕਰ ਨੇ ਦੱਸਿਆ ਕਿ ਪੁਲਸ ਨੇ ਬੁੱਧਵਾਰ ਸਵੇਰੇ ਖ਼ਤਰੇ ਦੀ ਸੂਚਨਾ ਮਿਲਣ ਤੋਂ ਬਾਅਦ ਸਾਰੇ ਸਿੱਖਿਆ ਸੰਸਥਾਨਾਂ ਨੂੰ ਖ਼ਾਲੀ ਕਰਾਇਆ ਗਿਆ ਹੈ। ਇਸ ਦੇ ਨਾਲ ਹੀ ਪ੍ਰਿੰਸ ਐਡਵਰਡ ਦੇ ਨਜ਼ਦੀਕੀ ਸੂਬੇ ਨੋਵਾ ਸਕੋਟੀਆ ਦੀਆਂ ਤਿੰਨ ਯੂਨੀਵਰਸਿਟੀਆਂ ਨੂੰ ਖ਼ਤਰੇ ਦੇ ਮੱਦੇਨਜ਼ਰ ਖ਼ਾਲੀ ਕਰਾਇਆ ਗਿਆ, ਜਿਨ੍ਹਾਂ ਦੇ ਨਾਂ ਕ੍ਰਮਵਾਰ ਐੱਨ. ਐੱਸ. ਸੀ. ਸੀ. ਕੈਂਪਸ. ਕੇਪ ਬ੍ਰਿਟੇਨ ਯੂਨੀਵਰਸਿਟੀ ਅਤੇ ਐੱਨ. ਐੱਸ. ਸੀ. ਸੀ. ਟੈਕਨੋਲੋਜੀ ਕੈਂਪਸ ਹਨ।

LEAVE A REPLY