1-copyਅੰਮ੍ਰਿਤਸਰ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਦਲਿਤਾਂ ਨੂੰ ਖੁਸ਼ ਕਰਨ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅੰਮ੍ਰਿਤਸਰ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦੇ 125ਵੇਂ ਜਨਮ ਦਿਨ ਮੌਕੇ ਕਰਵਾਏ ਜਾ ਰਹੇ ਸੈਮੀਨਾਰ ਨੂੰ ਸੰਬੋਧਨ ਕੀਤਾ।
ਇਸ ਮੌਕੇ ਐਲਾਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਸਾਲ ਕਰਵਾਇਆ ਜਾਣ ਵਾਲਾ ਵਰਲਡ ਕਬੱਡੀ ਕੱਪ ਦਾ ਨਾਮ ਡਾਕਟਰ ਭੀਮ ਰਾਓ ਅੰਬੇਦਕਰ ਕੱਪ ਦੇ ਨਾਮ ‘ਤੇ ਹੋਵੇਗਾ। ਇਹ ਹੀ ਨਹੀਂ ਪੰਜਾਬ ਵਿੱਚ ਜਲਦ ਹੀ ਖੋਲ੍ਹੇ ਜਾ ਰਹੇ 2600 ਮੁਫ਼ਤ ਮੈਡੀਕਲ ਦੀਆਂ ਦੁਕਾਨਾਂ ਅੰਬੇਦਕਰ ਸਾਹਿਬ ਦੇ ਨਾਮ ਤੋਂ ਖੋਲ੍ਹਿਆ ਜਾਣਗਿਆਂ। ਇਨ੍ਹਾਂ ਦੁਕਾਨਾਂ ‘ਤੇ ਦਵਾਈਆਂ ਮੁਫ਼ਤ ਮਿਲਣਗੀਆਂ।
ਸੁਖਬੀਰ ਬਾਦਲ ਨੇ ਕਿਹਾ ਕਿ ਭਾਰਤ ਵਿੱਚ ਸਭ ਤੋਂ ਵੱਧ ਦਲਿਤ ਪੰਜਾਬ ਦੇ ਹਨ ਤੇ ਪੰਜਾਬ ਵਿੱਚ ਸਭ ਤੋਂ ਵੱਧ ਦਲਿਤ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਵਿੱਚ ਹਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਮੇਸ਼ਾ ਹੀ ਦਲਿਤਾਂ ਦਾ ਧਿਆਨ ਰੱਖਿਆ ਹੈ।

LEAVE A REPLY