sports-news-300x150ਵੇਲਿੰਗਟਨ: ਨਿਊ ਜ਼ੀਲੈਂਡ ਨੇ ਭਾਰਤ ਵਿਰੁੱਧ ਅਗਲੇ ਮਹੀਨੇ ਹੋਣ ਵਾਲੀ ਪੰਜ ਇੱਕ ਦਿਨਾ ਮੈਚਾਂ ਦੀ ਕੌਮਾਂਤਰੀ ਕ੍ਰਿਕਟ ਸੀਰੀਜ਼ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ, ਜਿਸ ‘ਚ ਆਲਰਾਊਂਡਰ ਕੋਰੀ ਐਂਡਰਸਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ।ਕੇਨ ਵਿਲੀਅਮਸਨ ਦੀ ਅਗਵਾਈ ‘ਚ ਐਲਾਨ ਹੋਈ 15 ਮੈਂਬਰੀ ਟੀਮ ਵਿੱਚ ਜ਼ਖਮੀ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਦਕਿ ਟੈਸਟ ਟੀਮ ‘ਚ ਸ਼ਾਮਲ ਹੈਨਰੀ ਨਿਕੋਲਸ ਨੂੰ ਵਨ ਡੇਅ ਟੀਮ ਵਿੱਚ ਜਗ੍ਹਾ ਨਹੀਂ ਮਿਲੀ। ਅਗਲੇ ਮਹੀਨੇ 16 ਅਕਤੂਬਰ ਤੋਂ ਧਰਮਸ਼ਾਲਾ ‘ਚ ਸ਼ੁਰੂ ਹੋ ਰਹੀ ਸੀਰੀਜ਼ ਲਈ ਬੱਲੇਬਾਜ਼ ਐਂਟਨ ਡੇਵਿੱਚ, ਆਲਰਾਊਂਡਰ ਜਿਮੀ ਨੀਸ਼ਾਮ ਤੇ ਵਿਕਟਕੀਪਰ ਬੀ. ਜੇ. ਵਾਟਲਿੰਗ ਦੀ ਟੀਮ ‘ਚ ਵਾਪਸੀ ਹੋਈ ਹੈ।
ਨਿਊ ਜ਼ੀਲੈਂਡ ਦੀ 15 ਮੈਂਬਰੀ ਟੀਮ ਇਸ ਤਰ੍ਹਾਂ ਹੈ : ਕੇਨ ਵਿਲੀਅਮਸਨ (ਕਪਤਾਨ), ਕੋਰੀ ਐਂਡਰਸਨ, ਟ੍ਰੇਂਟ ਬੋਲਟ, ਡਗ ਬ੍ਰੇਸਵੇਲ, ਐਂਟਨ ਡੇਵਿੱਚ, ਮਾਰਟਿਨ ਗੁਪਟਿਲ, ਮੈਟ ਹੈਨਰੀ, ਟਾਮ ਲਾਥਮ, ਜੇਮਸ ਨੀਸ਼ਾਮ, ਲਿਊਕ ਰੋਂਚੀ, ਮਿਸ਼ੇਲ ਸੇਂਟੇਨਰ, ਈਸ਼ ਸੋਢੀ, ਟਿਮ ਸਾਊਥੀ, ਰੋਸ ਟੇਲਰ, ਬੀ. ਜੇ. ਵਾਟਲਿੰਗ।

LEAVE A REPLY