sports-news-300x150ਗਬਾਲਾ (ਅਜ਼ਰਬੇਜਾਨ) ਭਾਰਤੀ ਜੂਨੀਅਰ ਨਿਸ਼ਾਨੇਬਾਜ਼ੀ ਟੀਮ ਨੇ ਆਈ. ਐੱਸ. ਐੱਸ. ਐੱਫ਼. ਜੂਨੀਅਰ ਵਿਸ਼ਵਕੱਪ ‘ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਦੂਸਰੇ ਦਿਨ 1 ਗੋਲਡ, 2 ਚਾਂਦੀ ਅਤੇ 3 ਕਾਂਸੀ ਤਮਗਿਆਂ ਸਣੇ ਆਪਣੇ ਕੁਲ ਤਮਗਿਆਂ ਦੀ ਗਿਣਤੀ ਨੂੰ 13 ਤੱਕ ਪਹੁੰਚਾਇਆ। ਪਹਿਲੇ ਦਿਨ 3 ਗੋਲਡ ਸਣੇ 7 ਤਮਗੇ ਜਿੱਤ ਕੇ ਚੋਟੀ ‘ਤੇ ਪਹੁੰਚੇ ਭਾਰਤ ਨੇ ਅੱਜ 6 ਹੋਰ ਤਮਗੇ ਜਿੱਤੇ ਅਤੇ ਉਹ ਰੂਸ ਤੋਂ ਬਾਅਦ ਤਮਗਿਆਂ ਸੂਚੀ ‘ਚ ਦੂਸਰੇ ਸਥਾਨ ‘ਤੇ ਹੈ। ਭਾਰਤ ਲਈ ਦਿਨ ਦਾ ਇੱਕਲੌਤਾ ਗੋਲਡ ਜੂਨੀਅਰ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਯਸ਼ਸ਼ਵਿਨੀ ਸਿੰਘ ਦੇਸਵਾਲ, ਮਲਾਇੱਕਾ ਗੋਇਲ ਅਤੇ ਹਰਸ਼ਿਦਾ ਨਥਾਵੇ ਦੀ ਟੀਮ ਨੇ 1122 ਅੰਕਾਂ ਦੇ ਨਾਲ ਜਿੱਤਿਆ। ਤੁਰਕੀ ਦੀ ਟੀਮ 1104 ਅੰਕਾਂ ਨਾਲ ਦੂਸਰੇ ਅਤੇ ਉਜਬੇਕਿਸਤਾਨ ਦੀ ਟੀਮ 1086 ਅੰਕਾਂ ਨਾਲ ਤੀਸਰੇ ਸਥਾਨ ‘ਤੇ ਰਹੀ।

LEAVE A REPLY