sports-news-300x150ਸਿੰਗਾਪੁਰ : ਫ਼ੋਰਸ ਇੰਡੀਆ ਦੇ ਡਰਾਇਵਰ ਸਰਗਿਓ ਪੇਰੇਜ਼ ਨੇ ਅੱਜ ਇਥੇ ਮਰਿਨਾ ਬੇ ਸਰਕਿਟ ‘ਚ ਸਿੰਗਾਪੁਰ ਗ੍ਰਾਂ ਪ੍ਰੀ ‘ਚ ਅੱਠਵਾਂ ਸਥਾਨ ਹਾਸਲ ਕਰ ਆਪਣੀ ਟੀਮ ਨੂੰ ਚਾਰ ਅੰਕ ਹਾਸਲ ਕਰਵਾਏ। ਪੇਰੇਜ਼ ਨੂੰ ਸਜ਼ਾ ਤੋਂ ਬਾਅਦ 17ਵੇਂ ਸਥਾਨ ਤੋਂ ਸ਼ੁਰੂਆਤ ਕਰਨੀ ਪਈ ਪਰ ਉਸ ਨੇ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਕਾਫ਼ੀ ਅੰਕ ਹਾਸਲ ਕੀਤੇ। ਪਰ ਉਸ ਦੇ ਸਾਥੀ ਨਿਕੋ ਹੁਲਕੇਨਬਰਗ ਲਈ ਇਹ ਦਿਨ ਨਿਰਾਸ਼ਾਜਨਕ ਰਿਹਾ, ਉਹ ਸ਼ੁਰੂ ‘ਚ ਹੀ ਟੱਕਰਾ ਗਏ ਜਿਸ ਨਾਲ ਇੱਕ ਵੀ ਲੈਪ ਪੂਰਾ ਕੀਤੇ ਬਗੈਰ ਬਾਹਰ ਹੋ ਗਏ। ਹੁਲਕੇਨਬਰਗ ਦੀ ਕਾਰ ਕਾਰਲੋਸ ਸੇਂਜ ਦੀ ਕਾਰ ਨਾਲ ਟੱਕਰਾ ਗਈ। ਮਰਸੀਡੀਜ਼ ਦੇ ਨਿਕੋ ਰੋਜਬਰਗ ਨੇ ਰੈਡਬੂਲ ਦੇ ਡੇਨਿਅਲ ਰਿਕਿਆਰਡੋ ਨੂੰ 0-4 ਸਕਿੰਟ ਨਾਲ ਹਰਾ ਕੇ ਰੇਸ ‘ਚ ਜਿੱਤ ਹਾਸਲ ਕੀਤਾ। ਨਿਕੋ ਰੋਜਬਰਗ ਦਾ ਸਾਥੀ ਲੁਈ ਹੈਮਿਲਟਨ ਤੀਜੇ ਸਥਾਨ ‘ਤੇ ਰਿਹਾ। ਰੋਜਬਰਗ ਹੁਣ ਆਪਣੇ ਸਾਥੀ ਨਾਲ ਲੜੀ ‘ਚ ਅੱਠ ਅੰਕਾਂ ਦੀ ਬੜ੍ਹਤ ਬਣਾ ਕੇ ਚੋਟੀ ‘ਤੇ ਹੈ।

LEAVE A REPLY