sports-news-300x150ਨਵੀਂ ਦਿੱਲੀ : ਭਾਰਤ ਦੇ ਚੋਟੀ ਦੇ ਗੋਲਫ਼ਰ ਅਨਿਰਵਾਣ ਲਾਹਿਣੀ ਸੋਮਵਾਰ ਨੂੰ ਜਾਰੀ ਗੋਲਫ਼ ਰੈਂਕਿੰਗ ‘ਚ ਦੋ ਸਥਾਨ ਹੇਠਾ ਡਿੱਗ ਕੇ 88ਵੇਂ ਨੰਬਰ ‘ਤੇ ਆ ਪਹੁੰਚਿਆ ਹੈ। ਲਾਹਿੜੀ ਪਿਛਲੇ ਹਫ਼ਤੇ 86ਵੇਂ ਸਥਾਨ ‘ਤੇ ਕਾਬਿਜ਼ ਸੀ। ਆਸਟਰੇਲੀਆ ਦਾ ਜੈਸਨ ਡੇ ਅਜੇ ਵੀ ਚੋਟੀ ‘ਤੇ ਬਣਿਆ ਹੋਇਆ ਹੈ। ਅਮਰੀਕਾ ਦਾ ਡਸਟਿਨ ਜਾਵਸਨ ਦੂਜੇ ਨੰਬਰ ‘ਤੇ ਅਤੇ ਉੱਤਰੀ ਆਇਰਲੈਂਡ ਦਾ ਰੋਰੀ ਮੈਕਲਰਾਏ ਤੀਜੇ ਸਥਾਨ ‘ਤੇ ਬਣਿਆ ਹੋਇਆ ਹੈ।ਲਾਹਿੜੀ ਨਾਲ ਰੀਓ ਓਲੰਪਿਕ ‘ਚ ਹਿੱਸਾ ਲੈਣ ਵਾਲੇ ਐੱਸ.ਐੱਸ.ਪੀ. ਚੌਰਸੀਆ ਸੱਤ ਨੰਬਰ ਹੇਠਾਂ ਡਿੱਗ ਕੇ 269ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਹਫ਼ਤੇ ‘ਚ ਸਿਰਫ਼ ਹਿੰਮਤ ਰਾਏ ਦੀ ਰੈਂਕਿੰਗ ‘ਚ ਕੁਝ ਸੁਧਾਰ ਦੇਖਣ ਨੂੰ ਮਿਲਿਆ ਹੈ ਅਤੇ ਉਹ ਤਿੰਨ ਸਥਾਨ ਤੋਂ ਅੱਗੇ ਵਧ ਕੇ 661ਵੇਂ ਸਥਾਨ ‘ਤੇ ਪਹੁੰਚ ਗਿਆ ਹੈ।

LEAVE A REPLY