6ਨਵੀਂ ਦਿੱਲੀ— ਉੜੀ ਹਮਲੇ ਦੇ ਕੁਝ ਦਿਨ ਬਾਅਦ ਫਰਾਂਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅੱਤਵਾਦ ਦੇ ਖਿਲਾਫ ਲੜਾਈ ‘ਚ ਭਾਰਤ ਦੇ ਨਾਲ ਖੜਾ ਹੈ ਅਤੇ ਉਸ ਨੇ ਭਾਰਤ ਨਾਲ ਅੱਤਵਾਦ ਰੋਕੂ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਪ੍ਰਗਟਾਈ। ਫਰਾਂਸ ਦੇ ਰੱਖਿਆ ਮੰਤਰੀ ਜਯਾਂ-ਯੀਲ ਲ ਦ੍ਰਯੋਂ ਨੇ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਫਰਾਂਸ ਦੀ ਦਿਸ਼ਾ ਬਿਆਨ ਕੀਤੀ।
ਪ੍ਰਧਾਨ ਮੰਤਰੀ ਦਫਤਰ ਦੇ ਇਕ ਬਿਆਨ ਦੇ ਅਨੁਸਾਰ ਬੈਠਕ ‘ਚ ਫਰਾਂਸੀਸੀ ਮੰਤਰੀ ਨੇ 18 ਸਤੰਬਰ ਨੂੰ ਉੜੀ ਦੇ ਅੱਤਵਾਦੀ ਹਮਲੇ ‘ਚ ਮਾਰੇ ਗਏ ਫੌਜੀਆਂ ਦੇ ਪ੍ਰਤੀ ਸੋਗ ਪ੍ਰਗਟਾਇਆ। ਬਿਆਨ ਦੇ ਅਨੁਸਾਰ ਲ ਦ੍ਰਯੋਂ ਨੇ ਭਾਰਤ ਦੇ ਨਾਲ ਦੋ ਪਾਸੜ ਅੱਤਵਾਰ ਰੋਕੂ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਪ੍ਰਗਟਾਈ ਅਤੇ ਕਿਹਾ ਕਿ ਅੱਤਵਾਦ ਦੇ ਖਿਲਾਫ ਉਹ ਭਾਰਤ ਦੇ ਨਾਲ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੋ-ਪਾਸੜ ਰੱਖਿਆ ਸਹਿਯੋਗ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ। ਮੋਦੀ ਨੇ ਸ਼ੁੱਕਰਵਾਰ ਨੂੰ ਦਿਨ ‘ਚ ਫਰਾਂਸ ਨਾਲ ਰਾਫੇਲ ਜਹਾਜ਼ ਦੀ ਖਰੀਦ ਲਈ ਅੰਤਰ-ਸਰਕਾਰੀ ਸਮਝੌਤੇ ‘ਤੇ ਦਸਤਖਤ ਹੋਣ ਦਾ ਸਵਾਗਤ ਕੀਤਾ ਅਤੇ ਇਸ ਦੇ ਤੇਜ਼ੀ ਨਾਲ ਸ਼ੁਰੂ ਹੋਣ ਦੀ ਗੱਲ ਕਹੀ। ਭਾਰਤ ਅਤੇ ਫਰਾਂਸ ਨੇ 36 ਰਾਫੇਲ ਲੜਾਕੂ ਜਹਾਜ਼ਾਂ ਦੇ ਲਈ 7.87 ਅਰਬ ਯੂਰੋ ( ਕਰੀਬ 59,000 ਕਰੋੜ ਰੁਪਏ) ਦੇ ਸੌਦੇ ‘ਤੇ ਦਸਤਖਤ ਕੀਤੇ ਸੀ। ਰੱਖਿਆ ਮੰਤਰੀ ਮਨੋਹਰ ਪਾਰਿਕਰ ਅਤੇ ਲ ਦ੍ਰਯੋਂ ਨੇ ਇਸ ਸਮਝੌਤੇ ‘ਤੇ ਦਸਤਖਤ ਕੀਤੇ ਸਨ। ਮੋਦੀ ਨੇ 16 ਮਹੀਨੇ ਪਹਿਲਾਂ ਆਪਣੀ ਫਰਾਂਸ ਦੀ ਯਾਤਰਾ ਦੌਰਾਨ 36 ਰਾਫੇਲ ਲੜਾਕੂ ਜਹਾਜ਼ ਖਰੀਦਣ ਦਾ ਐਲਾਨ ਕੀਤਾ ਸੀ।

LEAVE A REPLY