4ਸ਼੍ਰੀਨਗਰ :  ਕਸ਼ਮੀਰ ‘ਚ ਪੱਥਰਬਾਜ਼ੀ ਕਰਨ ਵਾਲਿਆਂ ਅਤੇ ਸੁਰੱਖਿਆ ਬਲਾਂ ਦੇ ਵਿੱਚ ਸ਼ੁੱਕਰਵਾਰ ਨੂੰ ਹੋਈਆਂ ਝੱੜਪਾਂ ‘ਚ 1 ਵਿਅਕਤੀ ਦੀ ਮੌਤ ਹੋ ਗਈ, ਜਦਕਿ 30 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਵੱਖਵਾਦੀਆਂ ਵਲੋਂ ਸ਼ੁੱਕਰਵਾਰ ਨੂੰ ਪ੍ਰਦਸ਼ਨਾਂ ਨੂੰ ਦੇਖਦੇ ਹੋਏ ਸ਼੍ਰੀਨਗਰ ਜ਼ਿਲੇ ਦੇ ਕੁਝ ਹਿੱਸਿਆਂ ‘ਚ ਕਰਫਿਊ ਲਾਇਆ ਗਿਆ ਸੀ, ਜਦਕਿ ਘਾਟੀ ਦੇ ਹੋਰਨਾਂ ਖੇਤਰਾਂ ‘ਚ ਕੁਝ ਪਾਬੰਦੀਆਂ ਲਾਇਆ ਗਈਆਂ ਸਨ। ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਾਰਾਮੁਲਾ ਜ਼ਿਲੇ ਦੇ ਸੋਪੋਰ-ਕੁਪਵਾੜ੍ਹਾ ਰੋਡ ‘ਤੇ ਨਾਦਿਹਾਲ ਖੇਤਰ ‘ਚ ਪੁਲਸ ‘ਤੇ ਪੱਥਰਬਾਜ਼ੀ ਕਰ ਰਹੀ ਭੀੜ ਨੂੰ ਭੱਜਾਉਣ ਦੇ ਲਈ ਗੋਲੀਆਂ ਚਲਾਈਆਂ, ਜਿਸ ‘ਚ 22 ਸਾਲਾ ਵਿਅਕਤੀ ਵਸੀਮ ਅਹਿਮਦ ਲੋਨ ਦੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ, ਸੋਪੋਰ ਤੋਂ ਕੁਪਵਾੜ੍ਹਾ ਜਾ ਰਹੇ ਸੁਰੱਖਿਆ ਬਲਾਂ ਦੇ ਕਾਫਿਲੇ ‘ਤੇ ਭੀੜ ਨੇ ਪੱਥਰਬਾਜ਼ੀ ਕੀਤੀ ਗਈ, ਜਿਸ ਤੋਂ ਬਾਅਦ ਦੋਹਾਂ ਪੱਖਾਂ ‘ਚ ਸੰਘਰਸ਼ ਹੋਇਆ।
ਉਨ੍ਹਾਂ ਨੇ ਕਿਹਾ, ਭੀੜ ਨੂੰ ਭਜਾਉਣ ਦੇ ਲਈ ਸੁਰੱਖਿਆ ਬਲਾਂ ਨੇ ਗੋਲੀਆਂ ਚਲਾਈਆਂ। ਇਸ ਦੌਰਾਨ ਲੋਨ ਦੇ ਸਰੀਰ ‘ਤੇ ਸੱਟ ਲਗੀ। ਉਨ੍ਹਾਂ ਨੇ ਬਾਰਾਮੁਲਾ ਦੇ ਜ਼ਿਲਾ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਹਾਲਾਂਕਿ, ਸਥਾਨਕ ਨਿਵਾਸੀਆਂ ਦਾ ਦਾਅਵਾ ਹੈ ਕਿ ਲੋਨ ਪ੍ਰਦਰਸ਼ਨਕਾਰੀਆਂ ‘ਚ ਸ਼ਾਮਲ ਨਹੀਂ ਸੀ ਅਤੇ ਫੌਜ ਨੇ ਜਦੋਂ ਗੋਲੀਆਂ ਚਲਾਈਆਂ ਤਾਂ ਉਹ ਆਪਣੇ ਖੇਤ ‘ਚ ਕੰਮ ਕਰ ਰਿਹਾ ਸੀ। ਪੁਲਸ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਖੇਤਰ ‘ਚ ਕਾਨੂੰਨ ਵਿਵਸਥਾ ਬਹਾਲ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, ਲੋਨ ਦੀ ਮੌਤ ਤੋਂ ਬਾਅਦ ਨਾਦਿਹਾਲ ਅਤੇ ਆਲੇ-ਦੁਆਲੇ ਦੇ ਖੇਤਰਾਂ ‘ਚ ਨਵੇਂ ਸਿਰੇ ਤੋਂ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ।
ਹਿਜ਼ਬੁਲ ਕਮਾਂਡਰ ਮੁਜਾਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੀ 8 ਜੁਲਾਈ ਨੂੰ ਸੁਰੱਖਿਆ ਬਲਾਂ ਦੇ ਨਾਲ ਮੁਠਭੇੜ ‘ਚ ਹੋਈ ਮੌਤ ਤੋਂ ਬਾਅਦ ਘਾਟੀ ‘ਚ ਫੈਲੀ ਅਸ਼ਾਂਤੀ ‘ਚ ਉਦੋਂ ਤੱਕ ਕੁੱਲ 83 ਲੋਕਾਂ ਦੀ ਮੌਤ ਹੋ ਚੁੱਕੀ ਹੈ।

LEAVE A REPLY