2ਮੁਜ਼ੱਫਰਾਬਾਦ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਦੂਰ ਦੇ ਇਲਾਕੇ ‘ਚ ਇੱਕ ਮਿੰਨੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਘੱਟੋਂ-ਘੱਟ 23 ਲੋਕ ਮਾਰੇ ਗਏ ਹਨ।
ਜਾਣਕਾਰੀ ਮੁਤਾਬਕ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ਦੇ 45 ਕਿਲੋਮੀਟਰ ਉੱਤਰ ‘ਚ ਨੌਸਹਿਰੀ ‘ਚ ਸ਼ੁੱਕਰਵਾਰ ਦੇਰ ਰਾਤ ਉਦੋਂ ਵਾਪਰੀ, ਜਦੋਂ ਮਿੰਨੀ ਬੱਸ ਦਾ ਚਾਲਕ ਆਪਣਾ ਸੰਤੁਲਨ ਖੋਹ ਬੈਠਾ। ਸਥਾਨਕ ਸਰਕਾਰ ਅਤੇ ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਸੜਕ ਤੋਂ ਫਿਸਲ ਕੇ 100 ਮੀਟਰ ਹੇਠਾਂ ਨਦੀ ‘ਚ ਡਿੱਗ ਗਈ। ਇੱਥੇ ਇੱਕ ਅਧਿਕਾਰੀ ਅਸ਼ਫਾਕ ਗਿਲਾਨੀ ਨੇ ਕਿਹਾ ਕਿ ਬੱਸ ਦੁਰਘਟਨਾ ‘ਚ 23 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਹਨ। ਉਨ੍ਹਾਂ ਕਿਹਾ,” ਸਾਨੂੰ ਸਿਰਫ ਤਿੰਨ ਲਾਸ਼ਾਂ ਅਤੇ ਤਿੰਨ ਜ਼ਖਮੀ ਲੋਕ ਮਿਲੇ ਹਨ। ਦੱਸਣਯੋਗ ਹੈ ਕਿ ਬੱਸ ‘ਚ ਸਵਾਰ 20 ਤੋਂ ਜ਼ਿਆਦਾ ਲੋਕ ਅਤੇ ਬੱਸ ਦਾ ਮਲਬਾ ਨਦੀ ‘ਚ ਵਹਿ ਗਿਆ ਹੈ, ਜਿਸ ਦੌਰਾਨ ਬੱਸ ‘ਚ ਸਵਾਰ ਸਾਰੇ ਯਾਤਰੀਆਂ ਨੂੰ ਮ੍ਰਿਤਕ ਮੰਨਿਆ ਗਿਆ ਹੈ ਕਿਉਂਕਿ ਉਨ੍ਹਾਂ ਦੇ ਬਚਣ ਦੀ ਕੋਈ ਉਮੀਦ ਨਹੀਂ ਹੈ। ਬਚਾਅ ਮੁਲਾਜ਼ਮਾਂ ਨੇ ਕਿਹਾ ਕਿ ਇਸ ਸਥਾਨ ‘ਤੇ ਬਚਾਅ ਕਾਰਜ ਸ਼ੁਰੂ ਕਰਨਾ ਮੁਸ਼ਕਲ ਹੈ ਅਤੇ ਬਾਕੀ ਯਾਤਰੀਆਂ ਦੀ ਭਾਲ ਦਾ ਕੰਮ ਅੱਜ ਤੋਂ ਫਿਰ ਸ਼ੁਰੂ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਜਾਨਲੇਵਾ ਆਵਾਜਾਈ ਦੁਰਘਟਨਾਵਾਂ ਦੇ ਮਾਮਲੇ ‘ਚ ਪਾਕਿਸਤਾਨ ਦਾ ਰਿਕਾਰਡ ਵਿਸ਼ਵ ‘ਚ ਸਭ ਤੋਂ ਖਰਾਬ ਦੇਸ਼ਾਂ ‘ਚੋਂ ਇੱਕ ਹੈ। ਇਸ ਲਈ ਖਰਾਬ ਸੜਕਾਂ, ਵਾਹਨਾਂ ਦੀ ਲਾਪਰਵਾਹੀ ਜਿਹੇ ਕਾਰਨ ਜ਼ਿੰਮੇਵਾਰ ਹਨ।

LEAVE A REPLY