8ਬੁਖਾਰੇਸਟ— ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਦੇ ਉੱਤਰੀ ਹਿੱਸੇ ਪੂਰਬੀ ਰੋਮਾਨੀਆ ਵਿਚ ਸ਼ਨੀਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਦੀ ਤੀਬਰਤਾ 5.6 ਮਾਪੀ ਗਈ। ਅਮਰੀਕੀ ਭੂ ਵਿਗਿਆਨੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਭੂਚਾਲ ਦੇ ਝਟਕੇ ਸ਼ਨੀਵਾਰ ਤੜਕੇ 2.11 ਵਜੇ ਮਹਿਸੂਸ ਕੀਤੇ ਗਏ। ਇਸਦਾ ਕੇਂਦਰ ਬੁਖਾਰੇਸਟ ਤੋਂ 149 ਕਿਲੋਮੀਟਰ ਉੱਤਰ ਵਿਚ ਅਤੇ ਬੁਜਾਊ ਸ਼ਹਿਰ ਤੋਂ 65.98 ਕਿਲੋ ਮੀਟਰ ਉੱਤਰ-ਪੱਛਮ ਵਿਚ ਸੀ। ਸ਼ੁਰੂ ਵਿਚ ਇਸਦੀ ਤੀਬਰਤਾ 5.7 ਦੱਸੀ ਜਾ ਰਹੀ ਸੀ ਜੋ ਕਿ ਮੱਧਮ ਪੱਧਰ ਦਾ ਭੂਚਾਲ ਮੰਨਿਆ ਜਾਂਦਾ ਹੈ ਜਿਸ ਨਾਲ ਨੁਕਸਾਨ ਹੋਣ ਦਾ ਖਦਸ਼ਾ ਹੁੰਦਾ ਹੈ ਪਰ ਭੂਚਾਲ ਦੀ ਡੂੰਘਾਈ 91.25 ਕਿਲੋਮੀਟਰ ਹੋਣ ਕਾਰਣ ਇਸਦਾ ਪ੍ਰਭਾਵ ਵਧੇਰੇ ਨਹੀਂ ਪਿਆ। ਇਸ ਕਾਰਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਮਿਲੀ।

LEAVE A REPLY