6ਸਿੰਗਾਪੁਰ—ਇੰਡੋਨੇਸ਼ੀਆ ‘ਚ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 36 ਲੋਕਾਂ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਬਚਾਅ ਮੁਲਾਜ਼ਮ ਹਾਲੇ ਤੱਕ ਵੀ ਹੜ੍ਹ ‘ਚ ਲਾਪਤਾ ਹੋਏ ਲੋਕਾਂ ਦੀ ਭਾਲ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਸਥਾਨਕ ਆਪਦਾ ਏਜੰਸੀ ਦੇ ਇੱਕ ਅਧਿਕਾਰੀ ਹਰਯਾਦੀ ਵਾਰਗਾਡੀਬ੍ਰਾਤਾ ਨੇ ਦੱਸਿਆ ਕਿ ਇਸ ਹਫਤੇ ਆਏ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਤੋਂ ਬਾਅਦ 36 ਲੋਕ ਮਰ ਗਏ ਹਨ ਅਤੇ ਬੇਘਰ ਹੋਏ 6361 ਲੋਕ ਹਾਲੇ ਤੱਕ ਵੀ ਸਰਕਾਰੀ ਇਮਾਰਤਾਂ ਅਤੇ ਫੌਜੀ ਸਟੇਸ਼ਨਾਂ ‘ਚ ਰਹਿ ਰਹੇ ਹਨ। ਰਾਸ਼ਟਰੀ ਆਪਦਾ ਏਜੰਸੀ ਦੇ ਬੁਲਾਰੇ ਸੁਤੋਪੋ ਪੂਰਵੋ ਨੁਗਰੋਹੋ ਨੇ ਦੱਸਿਆ ਕਿ ਪੱਛਮੀ ਜਾਵਾ ਦੇ ਗਰੂਤ ‘ਚ ਵੀ ਮੁਸਲਾਧਾਰ ਬਾਰਿਸ਼ ਕਾਰਨ ਅਚਾਨਕ ਹੜ੍ਹ ਆ ਗਿਆ, ਜਿਸ ‘ਚ ਕਰੀਬ 951 ਘਰ ਤਬਾਹ ਹੋ ਗਏ ਅਤੇ ਨਦੀਆਂ ਦੀ ਧਾਰਾ ‘ਚ ਵਹਿ ਗਏ। ਇਸ ਆਪਦਾ ਕਾਰਨ ਬੇਘਰ ਹੋਏ ਲੋਕਾਂ ਦੀ ਸਹਾਇਤਾ ਲਈ ਸੰਕਟਕਾਲੀਨ ਪਨਾਹ ਦਿੱਤੀ ਗਈ ਹੈ। ਇਸ ਘਟਨਾ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।

LEAVE A REPLY