7200 ਕਰੋੜ ਰੁਪਏ ਦੀ ਲਾਗਤ ਨਾਲ ਮਾਨਸਾ ਵਿਖੇ ਸਥਾਪਿਤ ਕੀਤਾ ਗਿਆ 31.5 ਮੈਗਾਵਾਟ ਸਮਰੱਥਾ ਵਾਲਾ ਸੋਲਰ ਪਾਵਰ ਪਲਾਂਟ
ਚੰਡੀਗੜ੍ਹ : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਸੂਬੇ ਦੇ ਇੱਕੋ ਥਾਂ ਸਥਾਪਤ ਕੀਤੇ ਗਏ ਸਭ ਤੋਂ ਵੱਡੇ 31.5 ਮੈਗਾਵਾਟ ਸਮਰੱਥਾ ਵਾਲੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ ਪਿੰਡ ਮੀਰਪੁਰ ਜ਼ਿਲ੍ਹਾ ਮਾਨਸਾ ਵਿਖੇ 29 ਸਤੰਬਰ ਨੂੰ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵੀਂ ਅਤੇ ਨਵਿਆਉਣਯੋਗ, ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਪੰਜਾਬ ਸੂਰਜੀ ਊਰਜਾ ਪੈਦਾ ਕਰਨ ਵਾਲਾ ਦੇਸ਼ ਦਾ ਮੋਹਰੀ ਸੂਬਾ ਬਣਨ ਦੀ ਰਾਹ ‘ਤੇ ਤੇਜੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾ ਦੱਸਿਆ ਕਿ ਇਹ ਪਲਾਂਟ 200 ਕਰੋੜ ਰੁਪਏ ਦੇ ਨਿਵੇਸ਼ ਨਾਲ 173 ਏਕੜ ਜਮੀਨ ‘ਤੇ ਸਥਾਪਤ ਕੀਤਾ ਗਿਆ ਹੈ।
ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਨੇ ਦੱਸਿਆ ਕਿ ਸੂਰਜੀ ਊਰਜਾ ਦੇ ਖੇਤਰ ਵਿਚ ਵਧੀਆ ਪ੍ਰਦਰਸ਼ਨ ਲਈ ਹੁਣ ਤੱਕ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਵਲੋਂ 8 ਅਵਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਦੁਨੀਆਂ ਦਾ ਸਭ ਤੋਂ ਵੱਡਾ ਇੱਕੋ ਛੱਤ ਵਾਲਾ ਸੂਰਜੀ ਊਰਜਾ ਪਲਾਂਟ ਡੇਰਾ ਬਾਬਾ ਜੈਮਲ ਸਿੰਘ ਬਿਆਸ ਵਿਖੇ ਸਥਾਪਿਤ ਕਰਨ ਦਾ ਮਾਣ ਪੰਜਾਬ ਨੂੰ ਹਾਸਲ ਹੈ।
ਸ. ਮਜੀਠੀਆ ਨੇ ਦੱਸਿਆ ਕਿ ਤਿੰਨ-ਚਾਰ ਸਾਲ ਦੇ ਛੋਟੇ ਜਿਹੇ ਵਕਫੇ ਦੌਰਾਨ ਹੀ ਪੰਜਾਬ ਵਿਚ ਸੂਰਜੀ ਊਰਜਾ ਦੇ ਖੇਤਰ ਵਿਚ 8000 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਜਾਬ ਵਿਚ ਸੂਰਜੀ ਊਰਜਾ Àਤਪਾਦਨ 9 ਮੈਗਾਵਾਟ ਦੀ ਸਮਰੱਥਾ ਤੋਂ ਵਧ ਕੇ 1080 ਮੇਗਾਵਾਟ ਤੱਕ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਾਲ 2022 ਤੱਕ ਸੂਰਜੀ ਊਰਜਾ ਦੇ ਖੇਤਰ ਵਿਚ 30000 ਕਰੋੜ ਰੁਪਏ ਦੇ ਨਿਵੇਸ਼ ਨਾਲ 4200 ਮੇਗਾਵਾਟ ਸਾਫ ਸੁਥਰੀ ਊਰਜਾ ਪੈਦਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਮੀਰਪੁਰ, ਮਾਨਸਾ ਵਿਖੇ ਸਥਾਪਿਤ ਕੀਤੇ ਗਏ ਪਲਾਂਟ ਦੀ ਤਕਨਾਲੋਜੀ ਕਰਿਸਟਲਾਈਨ ਸਿਲੀਕਾਨ ਫੋਟੋਵਾਲਟਿਕ ਮਾਡਿਊ, ਫਿਕਸਡ ਸਟੱਕਚਰ ਵਰਤਿਆ ਗਿਆ ਹੈ ਜਿਸ ਦੇ ਕੁੱਲ 1.22.328 ਮੋਡਿਊਲ ਅਤੇ ਬੌਂਫੀਗਿਲੋਲੀ ਦੇ 8+8= 16 ਦੇ ਇਨਵਰਟਰ ਸਥਾਪਤ ਕੀਤੇ ਗਏ ਹਨ।

LEAVE A REPLY