9-copyਚੰਡੀਗੜ੍ਹ : ਭਾਰਤ ਦੇ ਚੋਣ ਕਮਿਸ਼ਨ ਨੇ ਸਾਲ 2016 ਲਈ ਵੋਟਰਾਂ ਦੀ ਭਾਗੀਦਾਰੀ ਨੂੰ ਵਧਾਉਣ ਵਾਸਤੇ ਵੋਟਰ ਜਾਗਰੂਕਤਾ ਪੈਦਾ ਕਰਨ ਲਈ ਮੀਡੀਆਂ ਏਜੰਸੀਆਂ ਤੋ’ ਕੌਮੀ ਮੀਡੀਆ ਐਵਾਰਡ ਲਈ  ਨਾਮਜਦਗੀਆਂ ਦੀ ਮੰਗ ਕੀਤੀ ਹੈ।
ਮੁੱਖ ਚੋਣ ਅਧਿਕਾਰੀ ਪੰਜਾਬ ਦੇ ਇੱਕ ਬੁਲਾਰੇ ਅਨੂਸਾਰ ਇੱਕ ਐਵਾਰਡ ਪ੍ਰਿੰਟ ਮੀਡੀਆ, ਇੱਕ ਟੈਲੀਵਿਜ਼ਨ, ਇੱਕ ਰੇਡੀਓ ਅਤੇ ਇੱਕ ਆਨ ਲਾਇਨ ਮੀਡੀਆਂ ਨੂੰ ਵਧੀਆ ਮੁਹਿੰਮ ਚਲਾਉਣ ਲਈ ਦਿੱਤਾ ਜਾਣਾ ਹੈ।  ਉਨਾਂ ਕਿਹਾ ਕਿ  ਮੀਡੀਆਂ ਏਜੰਸੀਆਂ ਆਪਣੀਆਂ ਨਾਮਜਦਗੀਆਂ ਸਿੱਧੇ ਰੂਪ ਵਿੱਚ ਚੋਣ ਕਮਿਸਨ ਨੂੰ ਭੇਜਂ ਸਕਦੀਆਂ ਹਨ।
ਭਾਰਤ ਦੇ ਚੋਣ ਕਮਿਸ਼ਨਰ ਵਲੋ’ ਬਣਾਈ ਕਮੇਟੀ ਮੀਡੀਆਂ ਏਜੰਸੀਆਂ ਮੁਹਿੰਮ ਦਾ ਮਿਆਰ, ਕਵਰੇਜ ਅਤੇ ਮਿਕਦਾਰ ਸਬੰਧੀ ਸਾਰੇ ਤੱਥਾਂ ਨੂੰ ਘੋਖ ਕੇ ਜੇਤੂਆਂ ਬਾਰੇ ਫੈਸਲਾ ਲਏਗੀ। ਪ੍ਰਿੰਟ ਅਤੇ ਇਲੈਕਟ੍ਰਾਨਿਕ ਏਜੰਸੀਆ ਆਪਣੀਆਂ ਨਾਮਜਦਗੀਆਂ ਵੱਖਰੇ ਵੱਖਰੇ ਤੌਰ ਤੇ ਭੇਜਣ।
ਇਹ ਏਜੰਸੀਆਂ ਆਪਣੀਆਂ ਨਾਮਜਦਗੀਆਂ ਮੁੱਖ ਚੋਣ ਦਫਤਰ ਪੰਜਾਬ ਨੂੰ ਮਿਤੀ 03 ਅਕਤੂਬਰ, 2016 ਤੱਕ ਭੇਜਣ। ਜੇਕਰ ਕੋਈ ਆਪਣੀ ਨਾਮਜਦਗੀ ਸਿੱਧੇ ਰੂਪ ਵਿੱਚ ਭੇਜਣਾ ਚਾਹੁੰਦਾ ਹੈ ਤਾਂ ਉਹ ਭਾਰਤ ਦੇ ਚੋਣ ਕਮਿਸਨਰ ਨੁੰ 7 ਅਕਤੂਬਰ, 2016 ਤੱਕ ਭੇਜ ਸਕਦੇ ਹਨ ਪ੍ਰੰਤੂ ਉਸ ਦੀ ਸੂਚਨਾ ਮੁੱਖ ਚੋਣ ਕਮਿਸਨਰ ਪੰਜਾਬ ਨੂੰ ਦੇਣੀ ਲਾਜਮੀ ਹੈ।

LEAVE A REPLY