2ਨਵੀਂ ਦਿੱਲੀ :  ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨਾਈਜੀਰੀਆ ਅਤੇ ਮਾਲੀ ਦੇ ਪੰਜ ਦਿਨਾ ਦੌਰੇ ‘ਤੇ ਜਾਣਗੇ। ਇਹ ਦੌਰਾ ਸੋਮਵਾਰ ਤੋਂ ਸ਼ੁਰੂ ਹੋਵੇਗਾ। ਇਸ ਦਾ ਮਕਸਦ ਪੱਛਮੀ ਅਫਰੀਕਾ ਦੇ ਇਨ੍ਹਾਂ ਦੋ ਦੇਸ਼ਾਂ ਨਾਲ ਭਾਰਤ ਦੇ ਦੋ ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਉਪ ਰਾਸ਼ਟਰਪਤੀ ਯੇਮੀ ਓਸਿਨਬਾਜੋ ਦੇ ਸੱਦੇ ‘ਤੇ ਅੰਸਾਰੀ ਸਭ ਤੋਂ ਪਹਿਲਾਂ ਨਾਈਜੀਰੀਆ ਪੁੱਜਣਗੇ। ਯਾਤਰਾ ਦੇ ਦੂਜੇ ਪੜਾਅ ‘ਚ ਅੰਸਾਰੀ 29 ਸਤੰਬਰ ਨੂੰ ਮਾਲੀ ਜਾਣਗੇ। ਇਸ ਦੇਸ਼ ਦਾ ਭਾਰਤ ਵਲੋਂ ਇਹ ਪਹਿਲਾ ਉੱਚ ਪੱਧਰੀ ਦੌਰਾ ਹੈ। ਉਨ੍ਹਾਂ ਨੂੰ ਇਸ ਦੇਸ਼ ਦੇ ਪ੍ਰਧਾਨ ਮੰਤਰੀ ਮੋਦਿਬੋ ਕੇਯਟਾ ਨੇ ਸੱਦਾ ਦਿੱਤਾ ਹੈ। ਉਪ ਰਾਸ਼ਟਰਪਤੀ ਨਾਲ ਉਨ੍ਹਾਂ ਦੀ ਪਤਨੀ ਸਲਮਾ ਅੰਸਾਰੀ, ਵਿੱਤ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ, ਚਾਰ ਸੰਸਦ ਮੈਂਬਰ ਤੇ ਕੁਝ ਸੀਨੀਅਰ ਅਧਿਕਾਰੀ ਵੀ ਹੋਣਗੇ।

LEAVE A REPLY