10ਨਾਈਜੀਰੀਆ  :  ਨਾਈਜੀਰੀਆ ਦੇ ਅੱਤਵਾਦੀ ਸੰਗਠਨ ਬੋਕੋ ਹਰਾਮ ਦੇ ਸਰਗਨਾ ਅਬੁਬਕਰ ਸ਼ੇਕੂ ਨੇ ਨਾਈਜੀਰੀਆ ਦੀ ਫੌਜ ਦੇ ਦਾਅਵੇ ਨੂੰ ਨਕਾਰਦੇ ਹੋਏ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਜਾਰੀ ਕਰ ਆਪਣੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਜਾਰੀ ਇਸ ਵੀਡੀਓ ‘ਚ ਬੋਕੋ ਹਰਾਮ ਦਾ ਸਰਗਨਾ ਸ਼ੇਕੂ ਹੋਣ ਦੀ ਦਾਅਵਾ ਕਰਨ ਵਾਲੇ ਵਿਅਕਤੀ ਨੇ ਫੌਜ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ”ਤੁਸੀਂ ਇਹ ਖਬਰ ਚਲਾਈ ਹੈ ਅਤੇ ਆਪਣੇ ਮੀਡੀਆ ਸੰਸਥਾਨਾਂ ‘ਚ ਦਿਖਾਇਆ ਹੈ ਕਿ ਤੁਸੀਂ ਮੈਨੂੰ ਜ਼ਖਮੀ ਕਰ ਦਿੱਤਾ ਹੈ ਅਤੇ ਮਾਰ ਦਿੱਤਾ ਹੈ। ਮੈਂ ਉਦੋਂ ਤੱਕ ਨਹੀਂ ਮਰਦਾ ਜਦੋਂ ਤੱਕ ਮੇਰਾ ਸਮਾਂ ਨਹੀਂ ਆ ਜਾਂਦਾ।”
40 ਮਿੰਟ ਦੇ ਇਸ ਵੀਡੀਓ ‘ਚ ਸ਼ੇਕੂ ਨੇ ਅਰਬੀ ਅਤੇ ਹੌਸਾ ਭਾਸ਼ਾ ‘ਚ ਆਪਣੀ ਗੱਲ ਕਹੀ। ਨਾਈਜੀਰੀਆ ਦੀ ਫੌਜ ਨੇ ਸ਼ੇਕੂ ਦੇ ਜ਼ਖਮੀ ਹੋਣ ਅਤੇ ਮਰਨ ਦਾ ਦਾਅਵਾ ਕੀਤਾ ਸੀ। ਦੇਸ਼ ਦੀ ਹਵਾਈ ਫੌਜ ਨੇ ਵੀ ਪਿਛਲੇ ਮਹੀਨੇ ਬੋਕੋ ਹਰਾਮ ਦੇ ਸੀਨੀਅਰ ਨੇਤਾਵਾਂ ਨੂੰ ਮਾਰਨ ਅਤੇ ਸ਼ੇਕੂ ਦੇ ਜ਼ਖਮੀ ਹੋਣ ਦਾ ਦਾਅਵਾ ਕੀਤਾ ਸੀ। ਫੌਜ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਸੀ ਕਿ ਵੀਡੀਓ ‘ਚ ਦਿੱਖ ਰਿਹਾ ਵਿਅਕਤੀ ਸ਼ੇਕੂ ਹੈ ਜਾਂ ਨਹੀਂ। ਅੱਤਵਾਦੀ ਸੰਗਠਨ ਬੋਕੋ ਹਰਾਮ ਨੇ ਪਿਛਲੇ ਸੱਤ ਸਾਲਾਂ ਦੌਰਾਨ 15 ਹਜ਼ਾਰ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ ਜਦਕਿ ਇਸ ਕਾਰਨ 20 ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋਏ ਹਨ।

LEAVE A REPLY