flimy-duniya1ਅਦਾਕਾਰਾ ਸੁਰਵੀਨ ਚਾਵਲਾ ਨੇ ਬੋਲਡ ਅਦਾਵਾਂ ਨਾਲ ਬਾਲੀਵੁੱਡ ‘ਚ ਤਹਿਲਕਾ ਮਚਾ ਦਿੱਤਾ ਹੈ। ਸੁਰਵੀਨ ਨੇ ਅੱਜ ਇੰਡਸਟ੍ਰੀ ‘ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ ਪਰ ਇੱਥੇ ਤੱਕ ਪੁੱਜਣ ਲਈ ਉਨ੍ਹਾਂ ਨੂੰ ਲੰਬੇ ਸੰਘਰਸ਼ ਦੇ ਦੌਰ ਤੋਂ ਗੁਜ਼ਰਣਾ ਪਿਆ ਸੀ। ਇਸ ਦੌਰਾਨ ਸੁਰਵੀਨ ਨੂੰ ਅਜਿਹੇ ਡਾਇਰੈਕਟਰ ਵੀ ਮਿਲੇ, ਜਿਨ੍ਹਾਂ ਨੇ ਫ਼ਿਲਮ ‘ਚ ਕੰਮ ਦੇਣ ਤੋਂ ਪਹਿਲੇ ਸੈਕਸ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਮਤਲਬ ਇਹ ਕਿ ਉਨ੍ਹਾਂ ਨੂੰ ਵੀ ‘ਕਾਸਟਿੰਗ ਕਾਊਚ’ ਦਾ ਸਾਹਮਣਾ ਕਰਨਾ ਪਿਆ ਹੈ। ਸੁਰਵੀਨ ਨੇ ਇੱਕ ਇੰਟਰਵਿਊ ‘ਚ ਫ਼ਿਲਮ ਜਗਤ ਦੀ ਕੜਵੀ ਸੱਚਾਈ ਤੋਂ ਪਰਦਾ ਚੁੱਕਿਆ ਹੈ।
ਸੁਰਵੀਨ ਦੇ ਮੁਤਾਬਕ, ਉਨ੍ਹਾਂ ਨੂੰ ਹਿੰਦੀ ਫ਼ਿਲਮ ਇੰਡਸਟ੍ਰੀ (ਬਾਲੀਵੁੱਡ) ‘ਚ ਤਾਂ ਕਦੇ ਇਸ ਤਰ੍ਹਾਂ ਦੇ ਆਫ਼ਰ ਨਹੀਂ ਮਿਲੇ ਪਰ ਤਮਿਲ ਫ਼ਿਲਮ ਇੰਡਸਟ੍ਰੀ ‘ਚ ਉਨ੍ਹਾਂ ਨੂੰ ਅਜਿਹੇ ਆਫ਼ਰ ਮਿਲੇ ਸਨ। ਉਨ੍ਹਾਂ ਦੱਸਿਆ ਕਿ ਉੱਥੇ ਇੱਕ ਰੋਲ ਲਈ ਮੈਂ ਆਡੀਸ਼ਨ ਦਿੱਤਾ ਅਤੇ ਮੈਨੂੰ ਉਸਦੇ ਲਈ ਚੁਣਿਆ ਵੀ ਗਿਆ। ਇਹ ਕਾਫ਼ੀ ਵੱਡੀ ਫ਼ਿਲਮ ਸੀ ਅਤੇ ਇਸ ਦੇ ਡਾਇਰੈਕਟਰ ਨੂੰ ਹਿੰਦੀ ਬੋਲਣਾ ਨਹੀਂ ਆਉਂਦਾ ਸੀ। ਅਜਿਹੇ ‘ਚ ਉਸ ਨੇ ਆਪਣੇ ਦੋਸਤ ਦੇ ਜ਼ਰੀਏ ਮੈਨੂੰ ਆਫ਼ਰ ਦਿੱਤਾ ਕਿ ਮੈਨੂੰ ਡਾਇਰੈਕਟਰ ਨਾਲ ਸੌਣਾ ਹੈ। ਉਸ ਦੇ ਦੋਸਤ ਨੇ ਮੈਨੂੰ ਕਿਹਾ,”ਜੇਕਰ ਤੂੰ ਅਜਿਹਾ ਕਰੇਗੀ ਤਾਂ ਤੂੰ ਫ਼ਿਲਮ ‘ਚ ਕੰਮ ਕਰ ਸਕਦੀ। ਇਸ ‘ਤੇ ਮੈਂ ਉਨ੍ਹਾਂ ਨੂੰ ਕਿਹਾ, ਨੋ ਥੈਂਕਸ।”

LEAVE A REPLY