flimy-duniya1ਬੌਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਦਾ ਕਹਿਣਾ ਹੈ ਕਿ ਫ਼ਿਲਮ ‘ਤੁਮ ਬਿਨ-2’ ‘ਚ ਉਸ ਨੂੰ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ। ਨੇਹਾ ਨੇ ਸਾਲ 2010 ‘ਚ ਰਿਲੀਜ਼ ਫ਼ਿਲਮ ‘ਕਰੌਕ’ ਨਾਲ ਸ਼ੁਰੂਆਤ ਕੀਤੀ ਸੀ। ਨੇਹਾ ਨੇ ਇਸ ਤੋਂ ਬਾਅਦ ‘ਕਿਆ ਸੁਪਰ ਕੂਲ ਹੈ ਹਮ’ , ‘ਯਮਲਾ ਪਗਲਾ ਦੀਵਾਨਾ 2’ , ‘ਜਯੰਤਾ ਭਾਈ ਕੀ ਲਵ ਸਟੋਰੀ’ ਅਤੇ ‘ਯੰਗਿਸਤਾਨ’ ਵਰਗੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਹ ਦੋ ਸਾਲ ਬਾਅਦ ਫ਼ਿਲਮ ‘ਤੁਮ ਬਿਨ 2’ ਨਾਲ ਪਰਦੇ ‘ਤੇ ਵਾਪਸੀ ਕਰ ਰਹੀ ਹੈ। ਇਹ ਫ਼ਿਲਮ ਸਾਲ 2001’ਚ ਰਿਲੀਜ਼ ਫ਼ਿਲਮ ‘ਤੁਮ ਬਿਨ’ ਦਾ ਸੀਕਵਲ ਹੈ। ਨੇਹਾ ਨੇ ਕਿਹਾ, ”ਫ਼ਿਲਮ ‘ਤੁਮ ਬਿਨ 2’ ‘ਚ ਮੈਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ਹੈ। ਮੈਂ ਦਿਲੋਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਕਿਰਦਾਰ ਲਈ ਸਹੀ ਸਮਝਿਆਂ। ” ਉਨ੍ਹਾਂ ਦੱਸਿਆ ਹੈ ਕਿ ਜਦੋਂ ਵੀ ਉਹ ਕੋਈ ਫ਼ਿਲਮ ਕਰਦੀ ਹੈ ਮੈਨੂੰ ਦਬਾਅ ਮਹਿਸੂਸ ਹੁੰਦਾ ਹੈ ਪਰ ਫ਼ਿਲਮ ‘ਤੁਮ ਬਿਨ 2’ ਦੀ ਕਹਾਣੀ ਦਿਲ ਨੂੰ ਛੂਹ ਲੈਣ ਵਾਲੀ ਹੈ। ਨੇਹਾ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਘਬਰਾਹਟ ਮਹਿਸੂਸ ਕਰਨ ਨਾਲ ਕਾਫ਼ੀ ਉਤਸ਼ਾਹਿਤ ਵੀ ਹੈ।

LEAVE A REPLY