03ਚੰਡੀਗੜ੍ਹ – ਕੇਂਦਰੀ ਰਾਜ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਭਾਰਤੀ ਸੈਨਾ ਵਲੋਂ ਲਾਈਨ ਆਫ ਕੰਟਰੋਲ (ਐਲ.ਓ.ਸੀ.) ਉਤੇ ਅੱਤਵਾਦੀਆਂ ਖਿਲਾਫ਼ ਕੀਤੀ ਜ਼ਬਰਦਸਤ ‘ਸਰਜੀਕਲ ਸਟ੍ਰਾਈਕ’ ਲਈ ਭਾਰਤੀ ਸੈਨਾ ਨੂੰ ਵਧਾਈ ਦਿੱਤੀ ਹੈ। ਅਪਣੇ ਟਵੀਟ ਰਾਹੀਂ ਉਨ੍ਹਾਂ ਇਸ ਕਾਰਵਾਈ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਕਿ ਭਾਰਤੀ ਸੈਨਾ ਦੀ ਅੱਤਵਾਦ ਖਿਲਾਫ਼ ਇਸ ਕਾਰਵਾਈ ਤੋਂ ਦੇਸ਼ ਦੇ ਆਮ ਲੋਕ ਖੁਸ਼ ਹਨ ਅਤੇ ਪੂਰਾ ਦੇਸ਼ ਪ੍ਰਧਾਨ ਮੰਤਰੀ ਦੇ ਨਾਲ ਖੜਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਨੇ ਬਿਨਾ ਕੋਈ ਨੁਕਸਾਨ ਕਰਵਾਏ ਜਿਸ ਬਹਾਦਰੀ ਤੇ ਪ੍ਰਤੀਬੱਧਤਾ ਨਾਲ ਐਲ.ਓ.ਸੀ. ਅੰਦਰ ਕਾਰਵਾਈ ਕਰਕੇ ਅੱਤਵਾਦੀਆਂ ਮੂੰਹ ਤੋੜਵਾਂ ਜਵਾਬ ਦਿੱਤਾ ਹੈ, ਉਸ ਨਾਲ ਦੇਸ਼ ਦਾ ਸੀਨਾ 56 ਇੰਚ ਦਾ ਹੋ ਗਿਆ ਹੈ। ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਭਾਰਤੀ ਸੈਨਾ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੱਥਾਂ ਵਿਚ ਦੇਸ਼ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਪਾਕਿਸਤਾਨ ਨੂੰ ਇਸ ਕਾਰਵਾਈ ਤੋਂ ਸਬਕ ਲੈਣਾ ਚਾਹੀਂਦਾ ਹੈ।

LEAVE A REPLY