sports-news-300x150ਨਵੀਂ ਦਿੱਲੀ: ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਪਤਾਨੀ ‘ਚ ਸਭ ਤੋਂ ਜ਼ਿਆਦਾ ਟੈਸਟ ਜਿੱਤਣ ਦੇ ਮਾਮਲਿਆਂ ‘ਚ ਨਵਾਬ ਪਟੌਦੀ ਅਤੇ ਸੁਨੀਲ ਗਾਵਸਕਰ ਦੀ ਬਰਾਬਰੀ ਕਰ ਲਈ ਹੈ। ਵਿਰਾਟ ਨੇ ਕੋਲਕਾਤਾ ‘ਚ ਨਿਊਜ਼ੀਲੈਂਡ ਦੇ ਖਿਲਾਫ਼ ਦੂਜਾ ਟੈਸਟ ਜਿੱਤਣ ਦੇ ਨਾਲ ਹੀ ਕਈ ਰਿਕਾਰਡ ਬਣਾ ਲਏ। ਭਾਰਤੀ ਟੀਮ ਟੈਸਟ ਰੈਂਕਿੰਗ ‘ਚ ਨੰਬਰ ਇੱਕ ਬਣ ਗਈ, ਉਸ ਨੇ ਆਪਣਾ ਘਰੇਲੂ 250ਵਾਂ ਮੈਚ ਵੀ ਜਿੱਤ ਲਿਆ ਅਤੇ ਖੁਦ ਵਿਰਾਟ 9ਵੀਂ ਜਿੱਤ ਦੇ ਨਾਲ ਪਟੌਦੀ ਅਤੇ ਗਾਵਸਕਰ ਦੀ ਬਰਾਬਰੀ ‘ਤੇ ਆ ਗਏ।
ਨਵਾਬ ਪਟੌਦੀ ਨੇ ਆਪਣੀ ਕਪਤਾਨੀ ‘ਚ 40 ਟੈਸਟਾਂ ‘ਚ 9 ਜਿੱਤੇ, 19 ਹਾਰੇ ਅਤੇ 12 ਡਰਾਅ ਖੇਡੇ ਜਦਕਿ ਗਾਵਸਕਰ ਨੇ 47 ਟੈਸਟਾਂ ‘ਚ 9 ਜਿੱਤੇ, 2 ਹਾਰੇ ਅਤੇ 5 ਡਰਾਅ ਖੇਡੇ। ਵਿਰਾਟ ਆਪਣੀ ਕਪਤਾਨੀ ‘ਚ ਸਭ ਤੋਂ ਵੱਧ ਮੈਚ ਜਿੱਤਣ ਦੇ ਮਾਮਲੇ ‘ਚ ਸਾਂਝੇ ਤੌਰ ‘ਤੇ ਚੌਥੇ ਸਭ ਤੋਂ ਸਫ਼ਲ ਭਾਰਤੀ ਕਪਤਾਨ ਬਣ ਗਏ ਹਨ। ਉਨ੍ਹਾਂ ਦੇ ਕੋਲ 8 ਅਕਤੂਬਰ ਨੂੰ ਇੰਦੌਰ ‘ਚ ਹੋਣ ਵਾਲੇ ਤੀਜੇ ਟੈਸਟ ‘ਚ ਪਟੌਦੀ ਅਤੇ ਗਾਵਸਕਰ ਨੂੰ ਪਿਛੇ ਛੱਡਣ ਦਾ ਮੌਕਾ ਹੋਵੇਗਾ। ਵਿਰਾਟ ਤੋਂ ਅੱਗੇ ਮੁਹੰਮਦ ਅਜ਼ਹਰੂਦੀਨ, ਸੌਰਵ ਗਾਂਗੁਲੀ ਅਤੇ ਮਹਿੰਦਰ ਸਿੰਘ ਧੋਨੀ ਹਨ। ਅਜ਼ਹਰੂਦੀਨ ਨੇ 47 ਟੈਸਟਾਂ ‘ਚ 14 ਮੈਚ, ਗਾਂਗੁਲੀ ਨੇ 49 ਟੈਸਟਾਂ ‘ਚ 21 ਮੈਚ ਅਤੇ ਧੋਨੀ ਨੇ 60 ਟੈਸਟਾਂ ‘ਚ ਆਪਣੀ ਕਪਤਾਨੀ ‘ਚ 27 ਮੈਚ ਜਿੱਤੇ ਹਨ।

LEAVE A REPLY