sports-news-300x150ਇੰਦੌਰ: ਭਾਰਤੀ ਟੀਮ ਦੇ ਸਭ ਤੋਂ ਸਫ਼ਲ ਸਪਿਨਰ ਰਵੀਚੰਦਰਨ ਅਸ਼ਵਿਨ (59 ਦੌੜਾਂ ‘ਤੇ ਸੱਤ ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਚੌਥੇ ਅਤੇ ਆਖਰੀ ਟੈਸਟ ਮੈਚ ‘ਚ ਨਿਊ ਜ਼ੀਲੈਂਡ ਨੂੰ 321 ਦੌੜਾਂ ਨਾਲ ਹਰਾ ਕੇ ਸੀਰੀਜ਼ 3-0 ਨਾਲ ਕਲੀਨ ਸਵੀਪ ਕਰ ਲਈ। ਭਾਰਤ ਨੇ 3-0 ਨਾਲ ਕਲੀਨ ਸਵੀਪ ਦੇ ਨਾਲ ਹੀ ਆਈ. ਸੀ. ਸੀ. ਟੈਸਟ ਰੈਂਕਿੰਗ ‘ਚ ਨੰਬਰ ਇੱਕ ‘ਤੇ ਆਪਣੀ ਬਾਦਸ਼ਾਹ ਹੋਰ ਮਜ਼ਬੂਤ ਕਰ ਲਈ ਹੈ। ਭਾਰਤ ਦੀ ਦੌੜਾਂ ਦੇ ਹਿਸਾਬ ਨਾਲ ਨਿਊਜ਼ੀਲੈਂਡ ਖਿਲਾਫ਼ ਇਹ ਸਭ ਤੋਂ ਵੱਡੀ ਜਿੱਤ ਅਤੇ ਆਪਣੇ ਟੈਸਟ ਇਤਿਹਾਸ ‘ਚ ਦੂਜੀ ਸਭ ਤੋਂ ਵੱਡੀ ਜਿੱਤ ਹੈ।
ਭਾਰਤ ਨੇ ਇਸ ਤੋਂ ਪਹਿਲਾਂ ਮਾਰਚ 1968 ‘ਚ ਨਿਊਜ਼ੀਲੈਂਡ ਨੂੰ ਆਕਲੈਂਡ ‘ਚ 272 ਦੌੜਾਂ ਨਾਲ ਹਰਾਇਆ ਸੀ। ਭਾਰਤ ਨੇ ਆਪਣੀ ਦੂਜੀ ਪਾਰੀ ਚੇਤੇਸ਼ਵਰ ਪੁਜਾਰਾ (ਅਜੇਤੂ 101 ਦੌੜਾਂ) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਤਿੰਨ ਵਿਕਟ ‘ਤੇ 216 ਦੌੜਾਂ ‘ਤੇ ਐਲਾਨ ਦਿੱਤੀ ਸੀ ਅਤੇ ਨਿਊਜ਼ੀਲੈਂਡ ਸਾਹਮਣੇ 475 ਦੌੜਾਂ ਦਾ ਟੀਚਾ ਰੱਖਿਆ।
ਨਿਊਜ਼ੀ ਲੈਂਡ ਦੀ ਟੀਮ ਇੱਕ ਵਾਰ ਫ਼ਿਰ ਅਸ਼ਵਿਨ ਦੇ ਜਾਲ ‘ਚ ਫ਼ਸ ਗਈ ਅਤੇ 44.5 ਓਵਰਾਂ ‘ਚ 153 ਦੌੜਾਂ ‘ਤੇ ਹੀ ਢੇਰ ਹੋ ਗਈ। ਪਹਿਲੀ ਪਾਰੀ ‘ਚ 81 ਦੌੜਾਂ ‘ਤੇ ਛੇ ਵਿਕਟ ਲੈਣ ਵਾਲੇ ਅਸ਼ਵਿਨ ਨੇ ਦੂਜੀ ਪਾਰੀ ‘ਚ ਵੀ 13.5 ਓਵਰਾਂ ‘ਚ 59 ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ। ਇਸ ਤਰ੍ਹਾਂ ਅਸ਼ਵਿਨ ਨੇ ਆਪਣੇ ਕੈਰੀਅਰ ‘ਚ ਛੇਵੀਂ ਵਾਰ ਇੱਕ ਟੈਸਟ ‘ਚ 10 ਵਿਕਟਾਂ ਆਪਣੇ ਨਾਂ ਕੀਤੀਆਂ। ਉਨ੍ਹਾਂ ਨੇ ਇਸ ਮੈਚ ‘ਚ ਕੁੱਲ 13 ਵਿਕਟਾਂ ਲਈਆਂ।

LEAVE A REPLY