sports-news-300x150ਨਵੀਂ ਦਿੱਲੀ : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜਾ ਨੇ ਡਬਲਿਯੂ. ਟੀ. ਏ. ਦੀ ਤਾਜ਼ਾ ਵਿਸ਼ਵ ਰੈਂਕਿੰਗ ‘ਚ ਡਬਲਜ਼ ‘ਚ ਆਪਣੇ ਨੰਬਰ ਇੱਕ ਸਥਾਨ ਨੂੰ ਹੋਰ ਮਜ਼ਬੂਤ ਕਰ ਲਿਆ ਹੈ, ਜਦਕਿ ਏ. ਟੀ. ਪੀ. ਪੁਰਸ਼ ਡਬਲਜ਼ ‘ਚ ਰੋਹਨ ਬੋਪੰਨਾ ਇੱਕ ਸਥਾਨ ਹੇਠਾਂ 19ਵੇਂ ‘ਤੇ ਖਿਸਕ ਗਿਆ ਹੈ।  ਸਾਨੀਆ ਦੇ 8885 ਅੰਕ ਹਨ ਤੇ ਉਹ ਨੰਬਰ ਦੋ ‘ਤੇ ਕਾਬਜ਼ ਸਾਬਕਾ ਸਾਥੀ ਸਵਿਟਜ਼ਰਲੈਂਡ ਦੀ ਮਾਰਟਿਨਾ ਹਿੰਗਿਸ ਤੋਂ 325 ਅੰਕ ਅੱਗੇ ਹੈ। ਹਿੰਗਿਸ 8560 ਅੰਕਾਂ ਨਾਲ ਸਿਖਰ ‘ਤੇ ਪਹੁੰਚਣ ਦੀ ਕਵਾਇਦ ‘ਚ ਲੱਗੀ ਹੋਈ ਹੈ। ਸਿੰਗਲਜ਼ ਰੈਂਕਿੰਗ ‘ਚ ਸਾਕੇਤ ਮਾਇਨੈਨੀ ਭਾਰਤੀ ਖਿਡਾਰੀਆਂ ‘ਚੋਂ ਨੰਬਰ ਇੱਕ ਬਣੇ ਹੋਏ ਹਨ। ਉਹ ਓਵਰਆਲ 154ਵੇਂ ਸਥਾਨ ‘ਤੇ ਹਨ। ਰਾਮਕੁਮਾਰ ਰਾਮਨਾਥਨ 228ਵੇਂ, ਜਦਕਿ ਯੁਕੀ ਭਾਂਬਰੀ 283ਵੇਂ ਸਥਾਨ ‘ਤੇ ਹਨ।

LEAVE A REPLY