3ਮੁੰਬਈ: ਕਮੇਡੀਅਨ ਕਪਿਲ ਸ਼ਰਮਾ ਲਈ ਰਾਹਤ ਦੀ ਖਬਰ ਆਈ ਹੈ। ਬੰਬੇ ਹਾਈ ਕੋਰਟ ਨੇ ਸ਼ਰਮਾ ਨੂੰ ਰਾਹਤ ਦਿੰਦਿਆਂ ਬੀਐਮਸੀ ਵੱਲੋਂ ਉਸ ਦੇ ਫਲੈਟ ’ਚੋਂ ਗ਼ੈਰਕਾਨੂੰਨੀ ਢਾਂਚਾ ਢਾਹੇ ਜਾਣ ਦੇ ਨੋਟਿਸ ’ਤੇ ਅੰਤਰਿਮ ਰੋਕ ਲਗਾ ਦਿੱਤੀ ਹੈ। ਇਸ ਮਾਮਲੇ ’ਤੇ ਅਗਲੀ ਸੁਣਵਾਈ 23 ਨਵੰਬਰ ਨੂੰ ਹੋਏਗੀ।
ਕਪਿਲ ਨੇ ਬੀਐਮਸੀ ਵੱਲੋਂ ਉਸ ਦੇ ਘਰ ਅੰਦਰ ਕੁੱਝ ਢਾਂਚਾ ਗੈਰਕਾਨੂੰਨੀ ਕਰਾਰ ਦਿੰਦਿਆਂ ਢਾਹੁਣ ਲਈ ਭੇਜੇ ਨੋਟਿਸ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ। ਉਨ੍ਹਾਂ ਅਦਾਲਤ ‘ਚ ਦਾਇਰ ਪਟੀਸ਼ਨ ‘ਚ ਕਿਹਾ ਸੀ ਕਿ ਇਹ ਜਾਣ-ਬੁੱਝ ਕੇ ਉਸ ਨੂੰ ਪਰੇਸ਼ਾਨ ਕਰਨ ਅਤੇ ਗ਼ਲਤ ਇਰਾਦੇ ਨਾਲ ਕੀਤਾ ਜਾ ਰਿਹਾ ਹੈ। ਬੀਐਮਸੀ ਨੇ ਨੋਟਿਸ ਜਾਰੀ ਕਰ ਕਪਿਲ ਸ਼ਰਮਾ ਦੇ ਫਲੈਟ ’ਚ ਹੋਈ ਉਸਾਰੀ ਨੂੰ ਗ਼ੈਰਕਾਨੂੰਨੀ ਕਰਾਰ ਦਿੰਦਿਆਂ ਢਾਹੁਣ ਦਾ ਹੁਕਮ ਦਿੱਤਾ ਸੀ।

LEAVE A REPLY