4ਓਟਾਵਾ — ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਦਾ ਇਕ ਸਾਲ ਦਾ ਕਾਰਜਕਾਲ ਪੂਰਾ ਹੋ ਚੁੱਕਾ ਹੈ ਅਤੇ ਵਿਸ਼ਵ ਪੱਧਰ ‘ਤੇ ਟਰੂਡੋ ਇਕ ਨੌਜਵਾਨ ਅਤੇ ਊਰਜਾਵਾਨ ਪ੍ਰਧਾਨ ਮੰਤਰੀ ਦੇ ਤੌਰ ‘ਤੇ ਉਭਰੇ ਹਨ। ਜੇਕਰ ਉਨ੍ਹਾਂ ਨੂੰ ਕੈਨੇਡਾ ਦਾ ‘ਓਬਾਮਾ’ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਬਿਨਾਂ ਸ਼ੱਕ ਇਹ ਕਿਹਾ ਜਾ ਸਕਦਾ ਹੈ ਕਿ ਲਿਬਰਲ ਸਰਕਾਰ ਨੇ ਕੈਨੇਡਾ ਵਿਚ ਬਹੁਤ ਕੁਝ ਬਦਲਿਆ ਹੈ। ਇਹ ਤਬਦੀਲੀਆਂ ਹੌਲੀ ਜ਼ਰੂਰ ਹਨ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਕੁਝ ਨਹੀਂ ਬਦਲਿਆ। ਇਸ ਸਾਬਕਾ ਅਧਿਆਪਕ ਅਤੇ ਬਾਕਸਰ ਨੇ ਆਪਣੀਆਂ ਨੀਤੀਆਂ ਨਾਲ ਕਈਆਂ ਨੂੰ ਪੜ੍ਹਨੇ ਪਾ ਦਿੱਤਾ ਅਤੇ ਦਿਖਾ ਦਿੱਤਾ ਕਿ ਇਹ ਹਾਰਪਰ ਸਰਕਾਰ ਦਾ ਯੁਗ ਨਹੀਂ ਹੈ। ਟਰੂਡੋ ਸਰਕਾਰ ਨੇ ਨਾਰੀਵਾਦ ਨੂੰ ਬੜ੍ਹਾਵਾ ਦਿੱਤਾ ਅਤੇ ਸੀਰੀਆਈ ਰੀਫਿਊਜ਼ੀਆਂ ਨੂੰ ਗਲ ਨਾਲ ਲਗਾ ਕੇ ਵਿਸ਼ਵ ਪੱਧਰ ‘ਤੇ ਲੋਕਾਂ ਦਾ ਪਿਆਰ ਅਤੇ ਸਤਿਕਾਰ ਹਾਸਲ ਕੀਤਾ।
ਟਰੂਡੋ ਦੇ ਫੈਨਜ਼ ਦੀ ਸੂਚੀ ਵਿਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਰਗੇ ਨੇਤਾ ਸ਼ਾਮਲ ਹਨ। ਟਰੂਡੋ ਕੈਨੇਡਾ ਦੇ ਸਾਬਕਾ ਅਤੇ ਸਵਰਗਵਾਸੀ ਪ੍ਰਧਾਨ ਮੰਤਰੀ ਪਾਇਰੀ ਟਰੂਡੋ ਦਾ ਬੇਟੇ ਹਨ, ਜਿਨ੍ਹਾਂ ਨੂੰ ਮਾਡਰਨ ਕੈਨੇਡਾ ਦਾ ਪਿਤਾਮਾ ਕਿਹਾ ਜਾਂਦਾ ਹੈ। ਰਾਜਨੀਤੀ ਦੇ ਗੁਰ ਉਨ੍ਹਾਂ ਨੂੰ ਗੁੜ੍ਹਤੀ ਵਿਚ ਮਿਲੇ ਹਨ। ਉਹ ਲੋਕਾਂ ਵਿਚ ਇਸ ਤਰ੍ਹਾਂ ਵਿਚਰਦੇ ਹਨ, ਜਿਵੇਂ ਉਨ੍ਹਾਂ ਦੇ ਆਪਣੇ ਹੀ ਹੋਣ। ਉਨ੍ਹਾਂ ਦੀ ਇਹੀ ਖਾਸੀਅਤ ਉਸ ਨੂੰ ਬਾਕੀ ਨੇਤਾਵਾਂ ਤੋਂ ਵੱਖ ਕਰਦੀ ਹੈ। ਉਨ੍ਹਾਂ ਦੀ ਖੂਬਸੂਰਤ ਦਿੱਖ ਉਸ ਨੂੰ ਮੈਗਜ਼ੀਨ ਦੇ ਕਵਰ ਪੇਜ ਤੇ ਲੈ ਆਉਂਦੀ ਹੈ ਅਤੇ ਉਹ ਸਟਾਈਲ ਨਾਲ ਹਰ ਅਦਾ ਵਿਚ ਆਪਣੀ ਗੱਲ ਨੂੰ ਬਿਆਨ ਕਰ ਜਾਂਦੇ ਹਨ।
ਲਿਬਰਲ ਸਰਕਾਰ ਨੇ ਆਪਣੀ ਚੋਣ ਮੁਹਿੰਮ ਦੌਰਾਨ ਕੀਤੇ 300 ਤੋਂ ਜ਼ਿਆਦਾਤਰ ਵਾਅਦੇ ਪੂਰੇ ਕੀਤੇ ਹਨ। ਪੈਰਿਸ ਦੇ ਜਲਵਾਯੂ ਪਰਿਵਰਤਨ ਸਮਝੌਤੇ ਵਿਚ ਟਰੂਡੋ ਨੇ ਨਾ ਸਿਰਫ ਵਧੀਆ ਭੂਮਿਕਾ ਨਿਭਾਈ ਸਗੋਂ ਕੈਨੇਡਾ ਦੇ ਵਾਤਾਵਰਣ ਨੂੰ ਤਰਜੀਹ ‘ਤੇ ਰੱਖਦਿਆਂ ਕਾਰਬਨ ਟੈਕਸਾਂ ਨੂੰ ਲਾਗੂ ਕਰਨ ਦਾ ਮਨ ਵੀ ਬਣਾਇਆ ਹੈ, ਜੋ ਕਿ ਵਧੀਆ ਪਹਿਲ ਹੈ।

LEAVE A REPLY