sports-news-300x150-2ਮੈਲਬੌਰਨਂ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਅਤੇ ਤੇਜ਼ ਗੇਂਦਬਾਜ਼ ਗਿਲੈਸਪੀ ਨੇ ਰਾਸ਼ਟਰੀ ਕ੍ਰਿਕਟ ਬੋਰਡ ‘ਚ ਚੋਣਕਾਰ ਦੀ ਭੂਮਿਕਾ ਨਿਭਾਉਣ ਦੀ ਇੱਛਾ ਜਿਤਾਈ ਹੈ। ਕ੍ਰਿਕਟ ਆਸਟਰੇਲੀਆ (ਸੀ.ਏ.) ਦੇ ਮੌਜੂਦਾ ਚੋਣਕਾਰ ਪ੍ਰਧਾਨ ਰੋਡਨੀ ਮਾਰਸ਼ ਤੋਂ ਬਾਅਦ ਇਸ ਅਹੁਦੇ ‘ਤੇ ਵਾ ਤੋਂ ਇਲਾਵਾ ਸਾਬਕਾ ਕ੍ਰਿਕਟਰ ਗਿਲੈਸਪੀ ਨੇ ਵੀ ਅਹੁਦਾ ਸੰਭਾਲਣ ਦੀ ਇੱਛਾ ਜਿਤਾਈ ਹੈ। ਮਾਰਸ਼ ਦਾ ਕਾਰਜਕਾਲ ਅਗਲੇ ਸਾਲ ਖਤਮ ਹੋ ਰਿਹਾ ਹੈ ਅਤੇ 68 ਸਾਲਾਂ ਸਾਬਕਾ ਟੈਸਟ ਵਿਕਟ ਕੀਪਰ ਆਪਣੇ ਅਹੁਦੇ ਨੂੰ ਛੱਡਣਾ ਚਾਹੁੰਦੇ ਹਨ।
ਸੀ.ਏ. ਅਗਲੀ ਏਸ਼ੇਜ ਸੀਰੀਜ਼ ਤੋਂ ਪਹਿਲਾਂ ਇਸ ਅਹੁਦੇ ‘ਤੇ ਨਵਾਂ ਚੋਣਕਾਰ ਪ੍ਰਧਾਨ ਚਾਹੁੰਦਾ ਹੈ। ਸਾਲ 2017-18 ‘ਚ ਆਸਟਰੇਲੀਆ ਨੂੰ ਪ੍ਰਸਿੱਧ ਏਸ਼ੇਜ ਸੀਰੀਜ਼ ਲਈ ਇੰਗਲੈਂਡ ਦੀ ਮੇਜ਼ਬਾਨੀ ਕਰਨੀ ਹੈ। ਸਾਬਕਾ ਤੇਜ਼ ਗੇਂਦਬਾਜ਼ ਗਿਲੈਸਪੀ ਫ਼ਿਲਹਾਲ ਆਸਟਰੇਲੀਆ ਦੀ ਬਿਗ ਬੈਸ਼ ਲੀਗ ‘ਚ ਐਡੀਲੇਡ ਸਟਰਾਇੱਕਰ ਦੇ ਲਈ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਪੰਜ ਸਾਲਾਂ ਤੱਕ ਇੰਗਲੈਂਡ ਦੀ ਕਾਊਂਟੀ ਟੀਮ ਯਾਰਕਸ਼ਾਇਰ ਲਈ ਵੀ ਕੋਚਿੰਗ ਕਰ ਚੁੱਕੇ ਹਨ।
ਗਿਲੈਸਪੀ ਨੇ ਚੋਣਕਾਰ ਦੀ ਭੂਮਿਕਾ ‘ਚ ਦਿਲਚਸਪੀ ਦਿਖਾਉਂਦੇ ਹੋਏ ਕਿਹਾ ਅਗਲੇ ਸਾਲ ਰਾਸ਼ਟਰੀ ਚੋਣਕਾਰ ਦਾ ਅਹੁਦਾ ਖਾਲੀ ਹੋਵੇਗਾ ਅਤੇ ਮੈਂ ਜਰੂਰ ਇਸ ਲਈ ਅਰਜ਼ੀ ਦੇ ਸਕਦਾ ਹਾਂ। ਮੈਂ ਪਿਛਲੇ ਪੰਜ ਸਾਲਾਂ ‘ਚ ਯਾਰਕਸ਼ਾਇਰ ਦੇ ਲਈ ਟੀਮ ਦੀ ਚੋਣ ਕੀਤੀ ਹੈ। ਮੈਨੂੰ ਜੇਕਰ ਮੌਕਾ ਮਿਲਦਾ ਹੈ ਤਾਂ ਮੈਂ ਜ਼ਰੂਰ ਇਸ ਦਾ ਫ਼ਾਈਦਾ ਚੁੱਕਾਂਗਾ। ਸਾਲ 2004 ‘ਚ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਸਾਬਕਾ ਕਪਤਾਨ ਵਾ ਨੇ ਵੀ ਕਿਹਾ ਹੈ ਕਿ ਉਹ ਵੀ ਮੌਕਾ ਮਿਲਣ ‘ਤੇ ਚੋਣਕਾਰ ਦੀ ਭੂਮਿਕਾ ਨਿਭਾਉਣੀ ਚਾਹੁਣਗੇ। ਵਾ ਨੇ ਕਿਹਾ ਮੈਂ ਇਸ ਬਾਰੇ ‘ਚ ਸੁਣ ਰਿਹਾ ਹਾਂ ਅਤੇ ਜੇਕਰ ਮੌਕਾ ਮਿਲਿਆ ਤਾਂ ਮੈਂ ਵਿੱਚਾਰ ਕਰਾਂਗਾ।
ਪਰ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਹੋਣਗੀਆਂ ਅਤੇ ਇਹ ਵੀ ਕਿ ਸਹੀ ਸਮਾਂ ਕਦੋਂ ਹੈ। ਮੇਰਾ ਮੰਨਣਾ ਹੈ ਕਿ ਆਸਟਰੇਲੀਆ ‘ਚ ਕ੍ਰਿਕਟ ਨੂੰ ਲੈ ਕੇ ਬਹੁਤ ਚੰਗੀ ਜਾਣਕਾਰੀ ਹੈ। ਉਂਝ ਮੇਰੇ ਤੋਂ ਹਾਲੇ ਕਿਸੇ ਨੇ ਪੁਛਿਆ ਨਹੀਂ ਹੈ ਪਰ ਜੇਕਰ ਮੌਕਾ ਮਿਲੇਗਾ ਤਾਂ ਜ਼ਰੂਰ ਵਿੱਚਾਰ ਕਰਾਂਗਾ। ਮਾਰਸ਼ ਦੇ ਕਾਰਜਕਾਲ ਦੌਰਾਨ ਆਸਟਰੇਲੀਆ ਨੇ ਇੰਗਲੈਂਡ ਦੇ ਹੱਥੋਂ 2015 ਏਸ਼ੇਜ ਸੀਰੀਜ਼ ਗੁਆ ਦਿੱਤੀ ਸੀ ਪਰ ਆਪਣੀ ਜ਼ਮੀਨ ‘ਤੇ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ ਇਸ ਤੋਂ ਇਲਾਵਾ ਟੀਮ ਟੈਸਟ ਰੈਂਕਿੰਗ ‘ਚ ਵੀ ਨੰਬਰ ਇੱਕ ‘ਤੇ ਪਹੁੰਚੀ ਸੀ।

LEAVE A REPLY