8ਨਵੀਂ ਦਿੱਲੀ — ਅਮਰੀਕੀ ਵ੍ਹਿਸਲ ਬਲੋਅਰ ਐਡਮੰਡ ਏਲਨ ਨੇ ਸੁਲਤਾਨਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ‘ਤੇ ਆਰਮਜ਼ ਡੀਲਰ ਦੇ ਹਨੀ ਟ੍ਰੈਪ ‘ਚ ਫਸਣ ਦਾ ਦੋਸ਼ ਲਾਇਆ ਹੈ।
ਹਾਲਾਂਕਿ ਵਰੁਣ ਗਾਂਧੀ ਨੇ ਇਨ੍ਹਾਂ ਦੋਸ਼ਾਂ ਤੋਂ ਕਿਨਾਰਾ ਕੀਤਾ ਹੈ। ਵਰੁਣ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਈ ਸੰਵੇਦਨਸ਼ੀਲ ਜਾਣਕਾਰੀ ਲੀਕ ਨਹੀਂ ਕੀਤੀ। ਐਡਮੰਡ ਏਲਨ ਨੇ ਪ੍ਰਧਾਨ ਮੰਤਰੀ ਦਫਤਰ ਨੂੰ ਚਿੱਠੀ ਲਿਖ ਕੇ ਵਰੁਣ ਗਾਂਧੀ ‘ਤੇ ਆਰਮਜ਼ ਡੀਲਰ ਅਭਿਸ਼ੇਕ ਨੂੰ ਲੈ ਕੇ ਗੰਭੀਰ ਦੋਸ਼ ਲਾਏ ਹਨ। ਵਰੁਣ ਗਾਂਧੀ ਨੇ ਕਿਹਾ ਕਿ ਮੈਂ ਅਭਿਸ਼ੇਕ ਵਰਮਾ ਨੂੰ ਜਾਣਦਾ ਹਾਂ ਕਿਉਂਕਿ ਉਸ ਦੇ ਮਾਪੇ ਕਾਂਗਰਸ ਤੋਂ ਰਾਜ ਸਭਾ ਮੈਂਬਰ ਸਨ।
ਮੈਂ ਕਈ ਸਾਲ ਪਹਿਲਾਂ ਅਭਿਸ਼ੇਕ ਦੇ ਵਿਆਹ ‘ਚ ਵੀ ਸ਼ਾਮਿਲ ਹੋਇਆ ਸੀ ਪਰ ਜਦੋਂ ਤੋਂ ਮੈਂ ਜਨਤਕ ਜ਼ਿੰਦਗੀ ‘ਚ ਆਇਆ ਹਾਂ, ਅਭਿਸ਼ੇਕ ਵਰਮਾ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ।

LEAVE A REPLY