thudi-sahat-300x150ਨਿਮੋਨੀਆ ਬੈਕਟੀਰੀਆ ਦੇ ਮਾਧਿਅਮ ਦੁਆਰਾ ਫ਼ੈਲਣ ਵਾਲੀ ਅਜਿਹੀ ਬਿਮਾਰੀ ਹੈ ਜਿਸ ਦੇ ਇਲਾਜ ‘ਚ ਦੇਰੀ ਹੋਣ ‘ਤੇ ਪੀੜਤ ਦੀ ਮੌਤ ਵੀ ਹੋ ਸਕਦੀ ਹੈ। ਵੈਸੇ ਆਪਣੇ ਦੇਸ਼ ਵਿੱਚ ਬੱਚੇ ਇਸ ਦੀ ਲਪੇਟ ਵਿੱਚ ਜ਼ਿਆਦਾ ਆਉਂਦੇ ਹਨ। ਭਾਰਤ ਦੇ ਨਿਮੋਨੀਆ ਪੀੜਤਾਂ ਵਿੱਚ 50 ਫ਼ੀਸਦੀ ਬੱਚੇ ਹੁੰਦੇ ਹਨ ਜੋ 5 ਸਾਲ ਤੋਂ ਘੱਟ ਉਮਰ ਦੇ ਹੁੰਦੇ ਹਨ। ਨਿਮੋਨੀਆ ਨੂੰ ਬੱਚਿਆਂ ਦਾ ਕਾਤਲ ਕਿਹਾ ਜਾਂਦਾ ਹੈ। ਆਪਣੇ ਦੇਸ਼ ਵਿੱਚ ਬੱਚਿਆਂ ਦੀ ਮੌਤ ਦਰ ਪੂਰੀ ਦੁਨੀਆ ਤੋਂ ਜ਼ਿਆਦਾ ਹੈ। ਇਥੇ ਪ੍ਰਤੀ ਸਾਲ 20 ਲੱਖ ਤੋਂ ਜ਼ਿਆਦਾ ਬੱਚੇ ਮੌਤ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ਵਿੱਚੋ 5 ਲੱਖ ਬੱਚੇ ਅਜਿਹੇ ਹਨ ਜਿਨ੍ਹਾਂ ਦੀ ਮੌਤ ਦਾ ਕਾਰਨ ਨਿਮੋਨੀਆ ਹੁੰਦਾ ਹੈ।
ਵਿਸ਼ਵ ਸਿਹਤ ਸੰਗਠਨ ਅਨੁਸਾਰ ਜਿਥੇ ਪ੍ਰਤੀ ਮਿੰਟ 100 ਬੱਚੇ ਨਿਮੋਨੀਆ ਨਾਲ ਪ੍ਰਭਾਵਿਤ ਹੁੰਦੇ ਹਨ। ਇਨ੍ਹਾਂ ‘ਚੋਂ 50 ਬੱਚਿਆਂ ਦੀ ਮੌਤ ਇੱਕ ਘੰਟੇ ਦੇ ਅੰਦਰ ਹੋ ਜਾਂਦੀ ਹੈ। ਇਸ ਬਿਮਾਰੀ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ ਹੈ ਜਦਕਿ ਉੱਚਿਤ ਸੁਰੱਖਿਆ, ਬਚਾਅ ਅਤੇ ਚਿਕਿਤਸਾ ਜ਼ਰੀਏ ਨਿਮੋਨੀਆ ਪੀੜਤ ਰੋਗੀਆਂ ਨੂੰ ਬਚਾਇਆ ਜਾ ਸਕਦਾ ਹੈ।
ਨਿਮੋਨੀਆ ਕੀ ਹੈ? : ਇਹ ਬੈਕਟੀਰੀਆ ਦੇ ਮਾਧਿਅਮ ਦੁਆਰਾ ਹੋਣ ਵਾਲੀ ਇੱਕ ਬਿਮਾਰੀ ਹੈ। ਇਹ ਬਿਮਾਰੀ ਜ਼ਿਆਦਾਤਰ ਫ਼ੇਫ਼ੜਿਆਂ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਨਾਲ ਕਫ਼, ਬੁਖਾਰ ਅਤੇ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ। ਇਹ ਬਿਮਾਰੀ ਇੱਕ ਤੋਂ ਦੂਸਰੇ ਵਿੱਚ ਫ਼ੈਲਦੀ ਹੈ। ਛਿੱਕ, ਸਾਹ, ਖੂਨ ਦੇ ਜ਼ਰੀਏ ਇਹ ਦੂਸਰੇ ਵਿਅਕਤੀ ਤੱਕ ਫ਼ੈਲ ਜਾਂਦੀ ਹੈ। ਹਿਬ ਅਤੇ ਨਿਊਮੋਫ਼ੋਕਸ ਬੈਕਟੀਰੀਆ ਕਾਰਨ 50 ਫ਼ੀਸਦੀ ਨਿਮੋਨੀਆ ਦੀ ਬਿਮਾਰੀ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਹੁੰਦੀ ਹੈ। ਵੱਡੀ ਉਮਰ ਦੇ ਲੋਕਾਂ ਨੂੰ ਵੀ ਨਿਮੋਨੀਆ ਹੋ ਜਾਂਦਾ ਹੈ ਪਰ ਵੱਡਿਆਂ ਵਿੱਚ ਸ਼ੂਗਰ, ਕੈਂਸਰ, ਏਡਜ਼ ਅਤੇ ਦਿਲ ਦੀਆਂ ਬਿਮਾਰੀਆਂ ਹੋਣ ‘ਤੇ ਨਿਮੋਨੀਆ ਨਾਲ ਮਿਲਦੇ ਲੱਛਣ ਪਾਏ ਜਾਂਦੇ ਹਨ।
ਨਿਮੋਨੀਆ ਵਿਸ਼ਵ ਸਿਹਤ ਸੰਗਠਨ ਦੀ ਨਜ਼ਰ ਵਿੱਚ : ਇਹ ਬਿਮਾਰੀ ਜ਼ਿਆਦਾਤਰ 5 ਸਾਲ ਤੋਂ ਛੋਟੇ ਬੱਚਿਆਂ ਵਿੱਚ ਹੁੰਦੀ ਹੈ। ਇਸ ਤੋਂ ਬੱਚਿਆਂ ਨੂੰ ਬਚਾਇਆ ਜਾ ਸਕਦਾ ਹੈ। ਜਨਮ ਸਮੇਂ ਬੱਚਿਆਂ ਦਾ ਭਾਰ ਘੱਟ ਹੋਣ ‘ਤੇ ਨਿਮੋਨੀਆ ਦੀ ਸੰਭਾਵਨਾ ਵਧ ਜਾਂਦੀ ਹੈ। ਨਿਮੋਨੀਆ ਕਈ ਪ੍ਰਕਾਰ ਦਾ ਹੁੰਦਾ ਹੈ। ਇਨ੍ਹਾਂ ਵਿੱਚੋਂ ਕੁਝ ਅਜਿਹੇ ਹਨ ਜਿਸ ਤੋਂ ਬੱਚਿਆਂ ਨੂੰ ਬਚਾਉਣਾ ਅਸੰਭਵ ਹੁੰਦਾ ਹੈ।ਦੁਨੀਆ ਵਿੱਚ ਲਗਭਗ 30 ਲੱਖ ਲੋਕ ਨਿਮੋਨੀਆ ਪੀੜਤ ਹੁੰਦੇ ਹਨ। ਇਨ੍ਹਾਂ ‘ਚੋਂ 50 ਫ਼ੀਸਦੀ ਪੀੜਤ ਇਲਾਜ ਦੇ ਅਭਾਵ ਵਿੱਚ ਮਰ ਜਾਂਦੇ ਹਨ। ਇਹ ਮੌਤ ਦੇ ਛੇ ਕਾਰਨਾਂ ਵਿੱਚੋਂ ਇੱਕ ਹੈ। ਅਮਰੀਕਾ ਵੀ ਇਸ ਬਿਮਾਰੀ ਤੋਂ ਬਚਿਆ ਨਹੀਂ ਹੈ ਪਰ ਭਾਰਤ ਦੀ ਸਥਿਤੀ ਨਾਈਜੀਰੀਆ, ਇਥੋਪੀਆ, ਚੀਨ, ਕਾਂਗੋ ਆਦਿ ਦੇਸ਼ਾਂ ਤੋਂ ਬਦਤਰ ਹੈ। ਨਿਮੋਨੀਆ ਦਾ ਇਲਾਜ ਹੈ ਅਤੇ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਪੀੜਤ ਮਰੀਜ਼ ਜੇਕਰ ਸਮੇਂ ‘ਤੇ ਹਸਪਤਾਲ ਪਹੁੰਚ ਜਾਵੇ ਤਾਂ ਉਸ ਨੂੰ ਬਚਾਇਆ ਜਾ ਸਕਦਾ ਹੈ। ਨਿਮੋਨੀਆ ਤੋਂ ਸੁਰੱਖਿਆ ਦੇ ਉਪਾਅ :ਬੱਚੇ ਦੇ ਪੈਦਾ ਹੋਣ ਦੇ ਇੱਕ ਘੰਟੇ ਅੰਦਰ ਮਾਂ ਦਾ ਦੁੱਧ ਪਿਲਾਉਣ ਨਾਲ ਅਤੇ ਅਗਲੇ ਛੇ ਮਹੀਨਿਆਂ ਤੱਕ ਇਸ ਨੂੰ ਜਾਰੀ ਰੱਖਣ ਨਾਲ ਨਿਮੋਨੀਆ ਤੋਂ ਰੱਖਿਆ ਹੋ ਜਾਂਦੀ ਹੈ। ਮਾਂ ਦੇ ਦੁੱਧ ਵਿੱਚ ਜ਼ਰੂਰੀ ਪੋਸ਼ਣ ਅਤੇ ਹੋਰ ਰੱਖਿਅਕ ਤੱਤ ਹੁੰਦੇ ਹਨ, ਜੋ ਨਿਮੋਨੀਆ ਤੋਂ ਬਚਾਉਂਦੇ ਹਨ। ਖਸਰੇ ਅਤੇ ਕੁਕੁਰ ਖੰਘ ਦਾ ਟੀਕਾ ਲਗਵਾਉਣ ਨਾਲ ਵੀ ਨਿਮੋਨੀਆ ਤੋਂ ਬਚਿਆ ਜਾ ਸਕਦਾ ਹੈ। ੲ ਛੇ ਮਹੀਨੇ ਤੱਕ ਮਾਂ ਦਾ ਦੁੱਧ ਪਿਲਾਉਣ ਤੋਂ ਬਾਅਦ ਉਸ ਨੂੰ ਬਾਹਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਦਿਓ। ੲ ਨਿਮੋਨੀਆ ਦੇ ਲੱਛਣ ਦੇਖਦੇ ਸਾਰ ਬੱਚੇ ਨੂੰ ਹਸਪਤਾਲ ਲੈ ਜਾਓ। ੲ ਉਸ ਨੂੰ ਵੈਕਸੀਨ ਦੀ ਸਹੀ ਖੁਰਾਕ (ਡੋਜ਼) ਠੀਕ ਸਮੇਂ ‘ਤੇ ਲਗਾਓ। ੲ ਸਰਦੀ, ਜੁਕਾਮ, ਖੰਘ, ਬੁਖਾਰ ਹੋਣ ‘ਤੇ ਤੁਰੰਤ ਡਾਕਟਰ ਨੂੰ ਦਿਖਾਓ। ੲ ਖੰਘ ਆਉਣ ‘ਤੇ ਮੂੰਹ ਉਪਰ ਰੁਮਾਲ ਰੱਖੋ। ੲ ਸਿਗਰਟ ਦੇ ਧੂੰਏਂ ਤੋਂ ਬਚੋ ਅਤੇ ਬੱਚੇ ਨੂੰ ਬਚਾਓ। ੲ ਵੱਡੇ ਵਿਅਕਤੀ ਤੰਬਾਕੂ ਦੇ ਸੇਵਨ ਤੋਂ ਬਚਣ ਅਤੇ ਪ੍ਰਦੂਸ਼ਣ ਵਾਲੇ ਖ਼ੇਤਰ ਵਿੱਚ ਸੁਰੱਖਿਆ ਅਪਣਾਓ।

LEAVE A REPLY