download-300x150ਸ਼ਾਂਤਨੂੰ ਕਿੱਥੇ ਹੋ? ਨੇਹਾ ਤੇਜ਼ ਆਵਾਜ਼ ਵਿੱਚ ਬੋਲ ਰਹੀ ਸੀ, ਆਸ਼ਾ, ਤੁਸੀਂ ਸਾਰੇ ਦੇ ਸਾਰੇ ਕਿੱਥੇ ਚਲੇ ਗਏ। ਜਦੋਂ ਕੋਈ ਨਹੀ ਆਇਆ ਤਾਂ ਨੇਹਾ ਨੇ ਇੱਕ ਵਾਰ ਫ਼ਿਰ ਤੇਜ਼ ਆਵਾਜ਼ ਵਿੱਚ ਚਿੰਤਤ ਹੋ ਕੇ ਬੋਲੀ, ਭਾਜੀ ਬੀ, ਇਹ ਸਾਰੇ ਨੌਕਰ ਕਿੱਥੇ ਚਲੇ ਗੲੈ, ਮਾਹੀ ਵੀ ਨਹੀਂ ਹੈ, ਮਾਹੀ ਨੂੰ ਕੌਣ ਲੈ ਗਿਆ?
ਨੇਹਾ ਦੀ ਆਵਾਜ਼ ਸੁਣ ਕੇ ਘਰ ਦੇ ਨੌਕਰ ਤਾਂ ਨਹੀਂ ਆਏ ਪਰ ਥੋੜ੍ਹੀ ਹੀ ਦੇਰ ਵਿੱਚ ਉਸ ਦੀ ਜੇਠਾਣੀ ਖੁਸ਼ਬੂ ਆਪਣੇ ਕਮਰੇ ਤੋਂ ਨਿਕਲ ਕੇ ਜ਼ਰੂਰ ਆ ਗਈ ਸੀ। ਆਉਂਦੇ ਹੀ ਉਸ ਨੇ ਪੁੱਛਿਆ, ਕੀ ਗੱਲ ਹੈ ਨੇਹਾ, ਤੁਸੀਂ ਇੰਨਾ ਘਬਰਾਈ ਹੋਈ ਕਿਉਂ ਹੋ?
ਇੰਨਾ ਪ੍ਰੇਸ਼ਾਨ ਹੋਣ ਦੀ ਗੱਲ ਕੀ ਹੈ, ਮਾਹੀ ਨੂੰ ਉਸ ਦੇ ਕੇਅਰ ਟੇਕਰ ਸ਼ਾਂਤਨੂੰ ਲੈ ਗਏ ਹੋਣਗੇ। ਉਹ ਉਸਨੂੰ ਘਰ ਦੇ ਹੀ ਕਿਸੇ ਕੋਨੇ ਵਿੱਚ ਖਿਡਾ ਰਹੀ ਹੋਵੇਗੀ। ਉਹ ਉਸ ਘਰ ਦੇ ਹੀ ਕਿਸੇ ਕੋਨੇ ਵਿੱਚ ਹੋਵੇਗੀ। ਖੁਸ਼ਬੂ ਦੇ ਆਵਾਜ਼ ਲਗਾਉਣ ਤੇ ਹੇਠਾਂ ਤੋਂ ਪੌੜੀਆਂ ਚੜ੍ਹ ਕੇ ਤੇਜ਼ੀ ਨਾਲ ਦੌੜਦਾ ਹੋਇਆ ਸ਼ਾਂਤਨੂੰ ਉਸ ਵਿਸ਼ਾਲ ਮਕਾਨ ਦੀ ਤੀਜੀ ਮੰਜ਼ਿਲ ਤੇ ਆ ਪਹੁੰਚਿਆ। ਜੀ ਮਾਲਕਣ, ਮੈਨੂੰ ਬੁਲਾਇਆ।
ਸ਼ਾਂਤਨੂੰ ਨੇ ਆਵਾਜ਼ ਲਗਾਈ ਤਾਂ ਘਰ ਦੇ ਸਾਰੇ ਨੌਕਰ ਆ ਗਏ। ਨੇਹਾ ਨੇ ਉਹਨਾਂ ਨੂੰ ਪੁੱਛਿਆ, ਮਾਹੀ ਕਿੱਥੇ ਹੈ, ਤੁਹਾਡੇ ਵਿੱਚੋਂ ਕੋਈ ਉਸਨੂੰ ਨਹੀਂ ਲੈ ਗਿਆ। ਦੀਦੀ, ਅਸੀਂ ਤਾਂ ਗੁੜੀਆ ਨੂੰ ਨਹੀਂ ਲੈ ਗਏ। ਲੱਗਭੱਗ ਇੱਕੱਠੇ ਸਾਰੇ ਨੌਕਰਾਂ ਨੇ ਕਿਹਾ। ਫ਼ਿਰ ਮੇਰੀ ਬੱਚੀ ਕਿੱਥੇ ਚਲੀ ਗਈ, ਨੇਹਾ ਨੇ ਰੋਣੀ ਸੂਰਤ ਬਣਾ ਕੇ ਕਿਹਾ।
ਇਹਨਾਂ ਆਵਾਜ਼ਾਂ ਨੂੰ ਸੁਣ ਕੇ ਪਰਿਵਾਰ ਦੇ ਹੋਰ ਲੋਕ ਵੀ ਆ ਗਏ। ਨੇਹਾ ਦੀ ਗੱਲ ਤੋਂ ਸਾਰੇ ਪ੍ਰੇਸ਼ਾਨ ਹੋ ਗਏ। ਆਖਿਰ 4 ਮਹੀਨੇ ਦੀ ਦੁੱਧ ਚੁੰਘਦੀ ਬੱਚੀ ਕਿੱਥੇ ਚਲੀ ਗਈ।
ਘਰ ਦੇ ਸਾਰੇ ਨੌਕਰ ਮਾਹੀ ਨੂੰ ਲੱਭਣ ਲੱਗੇ। ਉਸ ਤਿੰਨ ਮੰਜ਼ਿਲਾ ਵਿਸ਼ਾਲ ਮਕਾਨ ਦੇ ਹਰੇਕ ਕਮਰੇ, ਖੂੰਜੇ ਦੀ ਤਲਾਸ਼ੀ ਲਈ ਪਰ ਉਹ ਕਿਤੇ ਨਾ ਮਿਲੀ। ਉਸੇ ਵਿੱਚਕਾਰ ਨੇਹਾ ਨੇ ਆਪਣੇ ਪਤੀ ਰਾਕੇਸ਼ ਗੋਇਲ ਨੂੰ ਮੋਬਾਇਲ ਤੇ ਦੱਸਿਆ ਕਿ ਮਾਹੀ ਨਹੀਂ ਮਿਲ ਰਹੀ। ਉਹ ਜਲਦੀ ਘਰ ਆ ਜਾਵੇ। ਇਸ ਤੇ ਰਾਕੇਸ਼ ਨੇ ਨੇਹਾ ਨੂੰ ਸਮਝਾਉਂਦੇ ਕਿਹਾ ਕਿ ਪਾਗਲ ਹੋ ਗਈ, ਕੋਈ ਨੌਕਰ ਲੈ ਗਿਆ ਹੋਵੇਗਾ। ਮੈਂ ਸਾਰੇ ਨੌਕਰਾਂ ਨੂੰ ਪੁੱਛ ਲਿਆ ਹੈ, ਨੇਹਾ ਨੇ ਰੁਆਂਸੀ ਹੋ ਕੇ ਕਿਹਾ। ਉਸ ਦਾ ਕੁਝ ਪਤਾ ਨਹੀਂ ਲੱਗਿਆ। ਤੁਸੀਂ ਜਲਦੀ ਘਰ ਆ ਜਾਓ, ਮੇਰਾ ਦਿਲ ਘਬਰਾ ਰਿਹਾ ਹੈ।ਇੰਨੇ ਵਿੱਚ ਹੀ ਘਰ ਦੀ ਨੌਕਰਾਣੀ ਖੁਸ਼ਬੂ ਨੇ ਇੱਕ ਰਜਾਈ ਹਟਾਈ ਤਾਂ ਦੇਖਿਆ ਕਿ ਮਾਹੀ ਉਥੇ ਲਹੂ ਲੁਹਾਣ ਪਈ ਸੀ। ਉਸ 4 ਮਹੀਨੇ ਦੀ ਬੱਚੀ ਦੀ ਗਰਦਨ ਤੇ ਤੇਜ਼ ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਸੀ। ਉਹ ਲੱਗਭੱਗ ਮਰ ਚੁੱਕੀ ਸੀ। ਉਸ ਵਕਤ ਘਰ ਵਿੱਚ ਮੌਜੂਦ ਸਾਰੇ ਲੋਕ ਸਮਝ ਨਹੀਂ ਪਾ ਰਹੇ ਸਨ ਕਿ ਆਖਿਰ ਹੋ ਕੀ ਰਿਹਾ ਹੈ। ਉਦੋਂ ਤੱਕ ਮਾਹੀ ਦੇ ਪਿਤਾ ਰਾਕੇਸ਼ ਗੋਇਲ ਵੀ ਆ ਚੁੱਕੇ ਸਨ। ਉਹ ਤੁਰੰਤ ਲੜਕੀ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਡੈਡ ਡਿਕਲੇਅਰ ਕਰ ਦਿੱਤਾ। ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ।
ਜੈਪੁਰ ਦੇ ਥਾਣਾ ਸ਼ਾਸਤਰੀਨਗਰ ਦੇ ਸੁਭਾਸ਼ ਨਗਰ ਸਥਿਤ ਏ 19 ਨੰਬਰ ਦੇ ਮਕਾਨ ਵਿੱਚ ਇਹ ਘਟਨਾ ਵਾਪਰੀ ਸੀ। ਇਹ ਮਕਾਨ ਰਾਜਸਥਾਨ ਦੇ ਦਾਲ ਅਤੇ ਤੇਲ ਵਪਾਰ ਮੰਡਲ ਦੇ ਪ੍ਰਧਾਨ ਬਾਬੂ ਲਾਲ ਗੋਇਲ ਅਤੇ ਜੈਪੁਰ ਵਪਾਰ ਮੰਡਲ ਦੇ ਮਹਾਂਸੰਘ ਦੇ ਪ੍ਰਧਾਨ ਸੁਭਾਸ਼ ਗੋਇਲ ਦਾ ਸੀ।
3 ਮੰਜ਼ਿਲਾ ਇਸ ਮਕਾਨ ਵਿੱਚ ਗੋਇਲ ਦੇ 4 ਭਰਾਵਾਂ ਦਾ ਪਰਿਵਾਰ ਸਾਂਝੇ ਤੌਰ ਤੇ ਰਹਿੰਦਾ ਸੀ। ਬਾਬੂ ਲਾਲ ਗੋਇਲ ਦਾ ਭਤੀਜਾ ਰਾਕੇਸ਼ ਗੋਇਲ ਵੀ ਇਸੇ ਮਕਾਨ ਵਿੱਚ ਪਰਿਵਾਰ ਸਮੇਤ ਰਹਿੰਦਾ ਸੀ। ਉਸ ਦੀ ਜੈਪੁਰ ਦੇ ਵਿਸ਼ਵਕਰਮਾ ਉਦਯੋਗਿਕ ਖੇਤਰ ਵਿੱਚ ਤੇਲ ਮਿਲ ਸੀ।
ਜੈਪੁਰ ਦੇ ਮੰਨੇ ਪ੍ਰਮੰਨੇ ਵਪਾਰੀ ਦੇ ਘਰ ਦਿਨ ਦਿਹਾੜੇ 4 ਮਹੀਨੇ ਦੀ ਬੱਚੀ ਦਾ ਕਤਲ, ਸਾਰਾ ਸ਼ਹਿਰ ਹੈਰਾਨ ਰਹਿ ਗਿਆ। ਬੱਚੀ ਦੀ ਲਾਸ਼ ਦੇਖਦਿਆਂ ਹੀ ਪੁਲਿਸ ਨੇ ਅੰਦਾਜ਼ ਲਗਾਇਆ ਕਿ ਕਤਲ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਹੈ।
ਪੁੱਛਗਿੱਛ ਵਿੱਚ ਨੇਹਾ ਨੇ ਦੱਸਿਆ ਕਿ ਦੁਪਹਿਰੇ ਕਰੀਬ 2 ਵਜੇ ਉਸ ਨੇ ਆਪਣੀ ਲੜਕੀ ਮਾਹੀ ਨੂੰ ਦੁੱਧ ਪਿਆ ਕੇ ਬੈਡਰੂਮ ਵਿੱਚ ਪਾ ਦਿੱਤਾ ਸੀ। ਕੁਝ ਦੇਰ ਬਅਦ ਉਹ ਵੀ ਉਸੇ ਬੈਡਰੂਮ ਵਿੱਚ ਸੌਂ ਗਈ। ਕਰੀਬ 4 ਵਜੇ ਉਹ ਸੌਂ ਕੇ ਉਠੀ ਤਾਂ ਮਾਹੀ ਬੈਡ ਤੇ ਨਹੀਂ ਸੀ। ਬੱਚੀ ਨੂੰ ਬੈਡ ‘ਤੇ ਨਾ ਦੇਖ ਕੇ ਉਸਨੇ ਕੇਅਰ ਟੇਕਰ ਸ਼ਾਂਤਨੂ ਸਮੇਤ ਘਰ ਦੇ ਹੋਰ ਨੌਕਰਾਂ ਤੋਂ ਮਾਹੀ ਬਾਰੇ ਪੁੱਛਿਆ ਪਰ ਉਹਨਾਂ ਵਿੱਚੋਂ ਕਿਸੇ ਨੂੰ ਨਹੀਂ ਪਤਾ ਸੀ। ਇਸ ਤੋਂ ਬਾਅਦ ਸਾਰੇ ਘਰ ਨੂੰ ਛਾਣਿਆ ਗਿਆ ਤਾਂ ਤੀਜੀ ਮੰਜ਼ਿਲ ਤੇ ਇੱਕ ਬੇਕਾਰ ਪਏ ਏ. ਸੀ. ਦੇ ਕਵਰ ਵਿੱਚ ਲਹੂ ਲੁਹਾਣ ਹਾਲਤ ਵਿੱਚ ਉਹ ਮਿਲੀ।
ਪੁਲਿਸ ਨੇ ਡੌਗ ਸਕੁਆਇਡ ਬੁਲਾਇਆ ਅਤੇ ਸਾਰੇ ਘਰ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਪਰ ਕੋਈ ਸੁਰਾਗ ਨਾ ਮਿਲਿਆ। ਬੱਚੀ ਆਪਣੀ ਮਾਂ ਦੇ ਕੋਲ ਸੁੱਤੀ ਸੀ ਪਰ ਉਸਨੂੰ ਬੱਚੀ ਨੂੰ ਲਿਜਾਣ ਦਾ ਪਤਾ ਨਹੀ ਂਲੱਗਿਆ। ਇਸ ਦਾ ਮਤਲਬ ਸਾਫ਼ ਸੀ ਕਿ ਬੱਚੀ ਨੂੰ ਘਰ ਪਰਿਵਾਰ ਦਾ ਹੀ ਕੋਈ ਲੈ ਗਿਆ ਹੋਵੇਗਾ। ਇਸ ਕਰਕੇ ਪੁਲਿਸ ਦਾ ਸ਼ੱਕ ਪਰਿਵਾਰ ਤੇ ਘੁੰਮਦਾ ਰਿਹਾ। ਘਰ ਵਿੱਚ ਥਾਂ-ਥਾਂ ਕੈਮਰੇ ਲੱਗੇ ਸਨ, ਪੁਲਿਸ ਨੇ ਫ਼ੁਟੇਜ ਦੇਖੀ। ਬੱਚੀ ਦੀ ਗਲਾ ਘੋਟ ਕੇ ਅਤੇ ਵੱਢ ਕੇ ਹੱਤਿਆ ਕੀਤੀ ਗਈ ਸੀ। ਬੱਚੀ ਦੇ ਮੂੰਹ ਤੇ ਵੀ ਲਾਲ ਨਿਸ਼ਾਨ ਮਿਲੇ, ਇਸ ਤੋਂ ਸ਼ੰਕਾ ਸੀ ਕਿ ਬੱਚੀ ਦਾ ਮੂੰਹ ਦਬਾਇਆ ਗਿਆ। ਪੁਲਿਸ ਨੇ ਮੌਕੇ ਤੇ ਖੂਨ ਨਾਲ ਲਿੱਬੜੀ ਰਜਾਈ ਵੀ ਲੱਭੀ। ਪੁਲਿਸ ਨੂੰ ਕੈਮਰੇ ਫ਼ੁਟੇਜ ਤੋਂ ਸੁਰਾਗ ਮਿਲਣ ਦੀ ਉਮੀਦ ਸੀ, ਇਸ ਕਰਕੇ ਮਾਹਿਰਾਂ ਨੂੰ ਬੁਲਾ ਕੇ ਕੈਮਰਿਆਂ ਦੀ ਫ਼ੁਟੇਜ ਕਢਵਾਈ। ਇਸ ਤੋਂ ਇਲਾਵਾ ਬੱਚੀ ਦੀ ਹੱਤਿਆ ਵਿੱਚ ਪਾਇਆ ਗਿਆ ਹਥਿਆਰ ਲੱਭਿਆ ਗਿਆ ਪਰ ਅਜਿਹੀ ਕੋਈ ਚੀਜ਼ ਬਰਾਮਦ ਨਹੀਂ ਹੋਈ।
ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਵੀ ਖੰਘਾਲੀ ਪਰ ਕੋਈ ਬਾਹਰਲਾ ਆਦਮੀ ਆਉਂਦਾ ਨਹੀਂ ਦਿੱਸਿਆ। ਫ਼ੁਟੇਜ ਦੀ ਕੁਆਲਟੀ ਚੰਗੀ ਸੀ, ਇਸ ਕਰਕੇ ਸਭ ਸਪਸ਼ਟ ਦਿਖਾਈ ਦੇ ਰਿਹਾ ਸੀ ਪਰ ਫ਼ੁਟੇਜ ਤੋਂ ਪਤਾ ਲੱਗਿਆ ਕਿ ਦੁਪਹਿਰੇ ਢਾਈ ਵਜੇ ਤੋਂ ਬਾਅਦ ਇਹ ਕੈਮਰੇ ਕੁਝ ਦੇਰ ਦੇ ਲਈ ਬੰਦ ਕਰ ਦਿੱਤੇ ਸਨ। ਇਸ ‘ਤੇ ਪੁਲਿਸ ਨੂੰ ਲੱਗਿਆ ਕਿ ਹਤਿਆਰੇ ਨੇ ਹੀ ਕੈਮਰੇ ਬੰਦ ਕੀਤੇ ਹੋਣਗੇ।
ਅਗਲੇ ਦਿਨ ਲਗਾਤਾਰ ਜਾਂਚ ਤੋਂ ਬਾਅਦ ਵੀ ਪੁਲਿਸ ਨੂੰ ਅਜਿਹਾ ਕੋਈ ਸਬੂਤ ਨਾ ਮਿਲਿਆ, ਜਿਸ ਤੋਂ ਹੱਤਿਆਰੇ ਦਾ ਸੁਰਾਗ ਮਿਲਦਾ। ਪੁਲਿਸ ਦੇ ਸਾਹਮਣੇ ਸਭ ਤੋਂ ਵੱਡੀ ਦਿੱਕਤ ਇਹ ਸੀ ਕਿ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਜੰਮਦੀ ਬੱਚੀ ਦੀ ਹੱਤਿਆ ਕਿਉਂ ਕੀਤੀ ਗਈ। ਆਮ ਤੌਰ ਤੇ ਹੱਤਿਆ ਰੰਜਸ਼ ਜਾਂ ਪੈਸੇ ਦੇ ਲਈ ਕੀਤੀ ਜਾਂਦੀ ਹੈ। ਜੇਕਰ ਪੈਸੇ ਦੇ ਲਈ ਹੱਤਿਆ ਕੀਤੀ ਜਾਂਦੀ ਤਾਂ ਹਤਿਆਰਾ ਬੱਚੀ ਨੂੰ ਕਿਡਨੈਪ ਕਰ ਲੈਂਦਾ ਅਤੇ ਰਕਮ ਦੀ ਮੰਗ ਕਰਦਾ।
ਰਾਕੇਸ਼ ਅਤੇ ਨੇਹਾ ਨੂੰ ਘਰ ਦੇ ਕਿਸੇ ਨੌਕਰ ਤੇ ਵੀ ਸ਼ੱਕ ਨਹੀਂ ਸੀ। ਜਾਂਚ ਵਿੱਚ ਪਤਾ ਲੱਗਿਆ ਕਿ ਮਾਹੀ ਦੇ ਫ਼ੇਫ਼ੜਿਆਂ ਵਿੱਚ ਤਕਲੀਫ਼ ਹੋਣ ਕਾਰਨ ਉਸਨੂੰ ਰੱਖੜੀ ਤੋਂ ਅਗਲੇ ਦਿਨ 19 ਅਗਸਤ ਨੂੰ ਟੌਂਕ ਰੋਡ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਉਥੇ ਉਸ ਦਾ 6 ਦਿਨ ਇਲਾਜ ਚੱਲਿਆ। 25 ਅਗਸਤ ਨੂੰ ਹੀ ਡਾਕਟਰਾਂ ਨੇ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ।
ਹਸਪਤਾਲ ਤੋਂ ਘਰ ਆਉਣ ਦੇ ਅਗਲੇ ਹੀ ਦਿਨ ਉਸ ਦੀ ਹੱਤਿਆ ਕਰ ਦਿੱਤੀ ਗਈ। ਪੁਲਿਸ ਤੀਜੇ ਦਿਨ ਵੀ ਮਾਹੀ ਦੇ ਹੱਤਿਆਰੇ ਦੀ ਭਾਲ ਕਰਦੀ ਰਹੀ ਪਰ ਕੋਈ ਨਤੀਜਾ ਨਾ ਨਿਕਲਿਆ। 28 ਅਗਸਤ ਨੂੰ ਵੀ ਅਜਿਹੀ ਹੀ ਇੱਕ ਹੋਰ ਵਾਰਦਾਤ ਹੋਈ। ਜੈਸਿੰਘਪੁਰਾ ਕਾਲੋਨੀ ਦੇ ਰਹਿਣ ਵਾਲੇ ਅਤੇ ਅਰਾਧਿਆ ਦੇਵ ਮੰਦਰ ਵਿੱਚ ਹਲਵਾਈ ਦਾ ਕੰਮ ਕਰਨ ਵਾਲੇ ਸਤੀਸ਼ ਜੈਸਵਾਲ ਦੇ ਘਰ ਦੇ ਬਾਥਰੂਮ ਵਿੱਚ ਉਸਦੀ 6 ਮਹੀਨੇ ਦੀ ਬੱਚੀ ਮ੍ਰਿਤਕ ਮਿਲੀ।
ਬੱਚੀ ਦੀ ਹੱਤਿਆ ਪਾਣੀ ਦੀ ਟੈਂਕੀ ਵਿੱਚ ਡੁਬੋ ਕੇ ਕੀਤੀ ਹੋ ਸਕਦੀ ਸੀ। ਰਾਜਧਾਨੀ ਜੈਪੁਰ ਵਿੱਚ 3 ਦਿਨਾਂ ਵਿੱਚ ਹੀ 2 ਬੱਚੀਆਂ ਦੀ ਹੱਤਿਆ ਕਾਰਨ ਪੁਲਿਸ ਦੀ ਨੀਂਦ ਉਡ ਗਈ। ਪੁਲਿਸ ਨੇ ਚਾਰੇ ਪਾਸੇ ਮੁਖਬਰਾਂ ਦਾ ਜਾਲ ਫ਼ੈਲਾਅ ਦਿੱਤਾ। ਪੁਲਿਸ ਨੇ ਜੈਸਿੰਘ ਦੇ ਪੁਰਾਣੇ ਨੌਕਰਾਂ ਦਾ ਰਿਕਾਰਡ ਫ਼ਰੋਲਿਆ। ਵਾਰਦਾਤ ਦੇ ਵਕਤ ਬੱਚੀ ਦਾ ਕੇਅਰਟੇਕਰ ਸ਼ਾਂਤਨੂੰ ਸੀ।
ਜੈਪੁਰ ਦਾ ਰਹਿਣ ਵਾਲਾ ਟੁਨੀਆ, ਬਿਹਾਰ ਦਾ ਗਣੇਸ਼, ਆਸ਼ਾ ਅਤੇ ਜਸ਼ੋਦਾ ਇਸੇ ਘਰ ਵਿੱਚ ਕੰਮ ਕਰਦੀਆਂ ਸਨ। 8 ਪੁਰਾਣੇ ਨੌਕਰਾਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਗਈ। ਮ੍ਰਿਤਕ ਬੱਚੀ ਨੇਹਾ ਦੇ ਨਹੁੰਆਂ ਦੀ ਜਾਂਚ ਕਰਵਾਈ ਤਾਂ ਉਹਨਾਂ ਵਿੱਚ ਮਾਹੀ ਦਾ ਖੂਨ ਮਿਲਿਆ। ਬੈਡ ਸ਼ੀਟ ਅਤੇ ਬਾਥਰੂਮ ਵਿੱਚ ਵੀ ਖੂਨ ਦੇ ਨਿਸ਼ਾਨ ਮਿਲੇ। ਪੁਲਿਸ ਨੇ ਘਰ ਦੇ ਸਾਰੇ ਲੋਕਾਂ ਦੇ ਹੱਥਾਂ ਦੀ ਜਾਂਚ ਕੀਤੀ।
ਉਹਨਾਂ ਵਿੱਚ ਨੇਹਾ ਅਤੇ 2 ਨੌਕਰਾਂ ਦੇ ਹੱਥਾਂ ਤੇ ਖੂਨ ਦੇ ਨਿਸ਼ਾਨ ਮਿਲੇ। ਉਹਨਾਂ ਦੀ ਐਫ਼. ਐਸ. ਐਲ. ਜਾਂਚ ਕਰਵਾਈ, ਜਿਹਨਾਂ ਨੌਕਰਾਂ ਦੇ ਹੱਥਾਂ ਤੇ ਖੂਨ ਦੇ ਨਿਸ਼ਾਨ ਮਿਲੇ, ਉਹ ਬੱਚੀ ਨੂੰ ਹਸਪਤਾਲ ਲੈ ਗਏ ਸਨ।
ਇਸ ਤੋਂ ਬਾਅਦ ਨੇਹਾ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ 8 ਸਤੰਬਰ ਨੂੰ ਉਸ ਨੇ ਅਪਰਾਧ ਕਬੂਲ ਲਿਆ। ਕਹਾਣੀ ਬੇਟੇ ਦੀ ਚਾਹਤ ਵਿੱਚ ਨਿਰਦਈ ਮਾਂ ਦੀ ਸਾਹਮਣੇ ਆਈ। ਨੇਹਾ ਦੇ ਪਹਿਲਾਂ ਵੀ ਇੱਕ ਬੱਚੀ ਗੋਰਾਂਗੀ ਸੀ। ਦੂਜੀ ਹੋਈ ਤਾਂ ਘਰ ਵਾਲਿਆਂ ਨੇ ਕੋਈ ਗਿਲਾ ਨਾ ਕੀਤਾ। ਘਰ ਵਿੱਚ ਸਭ ਕੁਝ ਸੀ, ਕੋਈ ਕਮੀ ਨਹੀਂ ਸੀ। ਪਿਛਲੇ ਸਾਲ ਜਦੋਂ ਨੇਹਾ ਗਰਭਵਤੀ ਹੋਈ ਤਾਂ ਉਸ ਨੇ ਬੇਟਾ ਪੈਦਾ ਹੋਣ ਦੇ ਸਾਰੇ ਨੁਸਖੇ ਅਪਣਾਏ। ਇਸ ਦੇ ਲਈ ਉਸ ਨੇ ਇੰਟਰਨੈਟ ‘ਤੇ ਨੁਸਖੇ ਲੱਭੇ, ਨੇਹਾ ਨੂੰ ਆਪਣੀ ਇਸ ਸੰਤਾਨ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਇਸ ਦੇ ਲਈ ਉਸ ਨੇ ਪ੍ਰੈਗਨੈਂਸੀ ਫ਼ੋਟੋਸ਼ੂਟ ਵੀ ਕਰਵਾਇਆ।
19 ਅਪ੍ਰੈਲ ਨੂੰ ਨੇਹਾ ਨੇ ਆਪਣੀ ਪ੍ਰੈਗਨੈਂਸੀ ਦੀਆਂ ਤਸਵੀਰਾਂ ਫ਼ੇਸਬੁੱਕ ਤੇ ਪਾ ਦਿੱਤੀਆਂ। ਇਹਨਾਂ ਤਸਵੀਰਾਂ ਵਿੱਚ ਉਹ ਕਾਫ਼ੀ ਖੁਸ਼ ਨਜ਼ਰ ਆ ਰਹੀ ਸੀ। ਤਸਵੀਰਾਂ ਲਾਈਕ ਕਰਨ ਦੇ ਲਈ ਉਸ ਨੇ ਲੋਕਾਂ ਦਾ ਧੰਨਵਾਦ ਵੀ ਕੀਤਾ। ਇਸਦੇ ਬਾਵਜੂਦ ਲੜਕੀ ਹੋ ਗਈ।
ਦੂਜੀ ਲੜਕੀ ਹੋਣ ਤੇ ਨੇਹਾ ਤਣਾਅ ਵਿੱਚ ਆ ਗਈ। ਉਸਦੀ ਜੇਠਾਣੀ ਅਤੇ ਦਰਾਣੀ ਦੇ ਮੁੰਡੇ ਸਨ ਪਰ ਉਸ ਦੇ ਦੋ ਲੜਕੀਆਂ ਹੋ ਗੲਆਂ ਸਨ। 4 ਮਹੀਨੇ ਦੀ ਮਾਹੀ ਨੂੰ ਅਕਸਰ ਨੌਕਰਾਣੀ ਹੀ ਸੰਭਾਲਦੀ ਸੀ। ਕਦੀ ਕਦੀ ਹੀ ਨੇਹਾ ਉਸ ਨੂੰ ਆਪਣੀ ਗੋਦ ਵਿੱਚ ਲੈਂਦੀ ਅਤੇ ਉਹ ਉਸਨੂੰ ਆਪਣੇ ਕੋਲ ਬਹੁਤ ਘੱਟ ਪਾਉਂਦੀ ਸੀ।  ਨੇਹਾ ਨਿਰਾਸ਼ ਹੋਈ ਤਾਂ ਉਸ ਨੇ ਤਹਿ ਕੀਤਾ ਕਿ ਉਹ ਆਪਣੀ ਦੂਜੀ ਲੜਕੀ ਨੂੰ ਮਾਰ ਦੇਵੇਗੀ। ਨੇਹਾ ਨੇ ਸਾਜਿਸ਼ ਰਚੀ ਅਤੇ ਅਗਲੇ ਦਿਨ 19 ਅਗਸਤ ਨੂੰ ਮਾਹੀ ਦਾ ਮੂੰਹ ਦਬਾਅ ਦਿੱਤਾ। ਉਸ ਦਾ ਦਮ ਘੁਟਣ ਹੀ ਵਾਲਾ ਸੀ ਕਿ ਰਾਕੇਸ਼ ਕਮਰੇ ਵਿੱਚ ਆ ਗਿਆ। ਪਤੀ ਨੂੰ ਦੇਖ ਕੇ ਨੇਹਾ ਨੇ ਹੱਥ ਹਟਾ ਲਿਆ। ਮਾਹੀ ਅੱਧਮਰੀ ਜਿਹੀ ਹੋ ਗਈ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਬੱਚੀ 6 ਦਿਨ ਹਸਪਤਾਲ ਰਹੀ ਅਤੇ ਜਦੋਂ ਘਰ ਆਈ ਤਾਂ ਫ਼ਿਰ ਨੇਹਾ ਦੇ ਦਿਮਾਗ ਵਿੱਚ ਰੜਕਣ ਲੱਗੀ। ਨੇਹਾ ਨੂੰ ਬੇਟੀ ਨਾਲ ਇੰਨੀ ਨਫ਼ਰਤ ਸੀ ਕਿ ਉਸ ਨੇ ਉਸਦੇ ਗਲੇ ਤੇ ਚਾਕੂ ਨਾਲ ਕੱਟ ਦੇ 16 ਨਿਸ਼ਾਨ ਲਗਾਏ। ਇਸ ਤੋਂ ਬਾਅਦ ਲਾਸ਼ ਨੂੰ ਰਜਾਈ ਵਿੱਚ ਲਪੇਟ ਕੇ ਏ. ਸੀ. ਦੇ ਕਵਰ ਵਿੱਚ ਰੱਖ ਦਿੱਤਾ। ਇਹ ਸਭ ਕਰਕੇ ਉਸ ਨੇ ਬਾਥਰੂਮ ਵਿੱਚ ਜਾ ਕੇ ਹੱਥ ਧੋਤੇ ਅਤੇ ਚਾਕੂ ਨੂੰ ਕੱਪੜਿਆਂ ਵਿੱਚ ਲੁਕੋ ਦਿੱਤਾ।ਕਰੀਬ ਪੌਣੇ ਚਾਰ ਵਜੇ ਬੈਡਰੂਮ ਤੋਂ ਨਿਕਲ ਕੇ ਉਹ ਨੌਕਰਾਂ ਨੂੰ ਆਵਾਜ਼ ਦੇ ਕੇ ਸ਼ੋਅ ਮਚਾਉਣ ਲੱਗੀ ਕਿ ਮਾਹੀ ਨੂੰ ਕੋਈ ਚੁੱਕ ਲੈ ਗਿਆ। ਮਾਹੀ ਦੀ ਹੱਤਿਆ ਤੋਂ ਬਅਦ ਨੇਹਾ ਨੇ ਹੱਥਾਂ ਤੇ ਲੱਗੇ ਖੂਨ ਨੂੰ ਚੰਗੀ ਤਰ੍ਹਾਂ ਧੋਤਾ ਸੀ, ਇਸਦੇ ਬਾਵਜੂਦ ਜਾਂਚ ਵਿੱਚ ਪਕੜੀ ਗਈ।

LEAVE A REPLY